ਖੂਨਦਾਨ ਮੌਕੇ 70 ਵਿਅਕਤੀਆਂ ਨੇ ਖੂਨਦਾਨ ਕੀਤਾ

ਐਸ.ਏ.ਐਸ.ਨਗਰ, 7 ਸਤੰਬਰ (ਸ.ਬ.) ਟ੍ਰੇਡਰਜ਼ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਵਲੋਂ ਅੱਜ ਸਥਾਨਕ            ਫੇਜ਼ 3 ਬੀ 2 ਦੀ ਮਾਰਕੀਟ ਵਿੱਚ ਐਸੋਸੀਏਸ਼ਨ ਦੇ ਸਾਬਕਾ ਚੇਅਰਮੈਨ ਸਵਰਗੀ ਸ੍ਰ. ਹਰਨੇਕ ਸਿੰਘ ਕਟਾਣੀ ਅਤੇ ਬੀਤੇ ਦਿਨੀਂ ਕੋਰੋਨਾ ਦੀ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ ਮਾਰਕੀਟ ਦੇ ਦੁਕਾਨਦਾਰ ਗੁਰਪ੍ਰੀਤ ਸਿੰਘ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ| 
ਕੈਂਪ ਦਾ ਉਦਘਾਟਨ ਹਰਨੇਕ ਸਿੰਘ ਕਟਾਣੀ ਦੇ ਪੁੱਤਰ ਸ੍ਰ. ਕੁਲਦੀਪ ਸਿੰਘ ਕਟਾਣੀ ਵਲੋਂ ਕੀਤਾ ਗਿਆ| ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਦਿਲਾਵਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਐਸੋਸੀਏਸ਼ਨ ਦੇ ਚੇਅਰਮੈਨ ਸ੍ਰ. ਹਰਨੇਕ ਸਿੰਘ ਕਟਾਣੀ ਅਕਾਲ ਚਲਾਣਾ ਕਰ ਗਏ ਸਨ ਜਿਨ੍ਹਾਂ ਦੀ ਯਾਦ ਵਿੱਚ ਐਸੋਸੀਏਸ਼ਨ ਵਲੋਂ 7 ਸਤੰਬਰ ਨੂੰ ਇਹ ਖੂਨਦਾਨ ਕੈਂਪ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ ਅਤੇ ਇਸ ਦੌਰਾਨ ਮਾਰਕੀਟ ਦੇ ਦੁਕਾਨਦਾਰ ਗੁਰਪ੍ਰੀਤ ਸਿੰਘ ਦਾ ਕੋਰੋਨਾ ਦੀ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਸੀ ਅਤੇ ਐਸੋਸੀਏਸ਼ਨ ਵਲੋਂ ਉਹਨਾਂ ਦੋਵਾਂ ਦੀ ਸਾਂਝੀ ਯਾਦ ਵਿੱਚ ਇਹ ਕੈਂਪ ਲਗਾਇਆ ਗਿਆ ਹੈ|
ਇਸ ਮੌਕੇ ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਅਤੇ ਫੁਲਰਾਜ ਸਿੰਘ ਤੋਂ ਇਲਾਵਾ ਵਪਾਰ ਮੰਡਲ ਮੁਹਾਲੀ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ, ਚੇਅਰਮੇਨ ਸ਼ੀਤਲ ਸਿੰਘ, ਸਰਪ੍ਰਸਤ ਚੌਧਰੀ ਕੁਲਵੰਤ ਸਿੰਘ ਵਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ|
ਇਸ ਮੌਕੇ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ. ਅਕਵਿੰਦਰ ਸਿੰਘ ਗੋਸਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਪੀ.ਜੀ.ਆਈ. ਦੀ ਟੀਮ ਵਲੋਂ ਖੂਨ ਇੱਕਤਰ ਕੀਤਾ ਗਿਆ ਅਤੇ ਲੱਗਭਗ 70 ਖੂਨਦਾਨੀਆਂ ਵਲੋਂ ਖੂਨਦਾਨ ਕੀਤਾ ਗਿਆ| ਉਹਨਾਂ ਦੱਸਿਆ ਕਿ ਐਸੋਸੀਏਸ਼ਨ ਵਲੋਂ ਹਰ ਸਾਲ ਇਸ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾਵੇਗਾ| ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰ ਸ੍ਰ. ਜਸਪਾਲ ਸਿੰਘ ਦਿਓਲ, ਰਾਜੀਵ ਭਾਟੀਆ, ਜਤਿੰਦਰਪਾਲ ਢਿੰਗਰਾ, ਨਵਦੀਪ ਬੰਸਲ ਅਤੇ ਆਤਮਾ ਰਾਮ ਅਗਰਵਾਲ ਹਾਜਿਰ ਸਨ|   

Leave a Reply

Your email address will not be published. Required fields are marked *