ਖੂਨਦਾਨ ਸਭ ਤੋਂ ਉਤਮ ਦਾਨ ਹੈ : ਬਲਬੀਰ ਸਿੰਘ ਸਿੱਧੂ

ਖਰੜ, 3 ਨਵੰਬਰ (ਸ.ਬ.) ਖੂਨਦਾਨ ਸਭ ਤੋਂ ਉਤਮ ਦਾਨ ਹੈ ਅਤੇ ਸਾਨੂੰ ਸਾਰਿਆਂ ਨੂੰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ| ਇਹ ਗੱਲ ਪੰਜਾਬ ਦੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਭਾਈ ਘਨੱਈਆ ਜੀ ਸੇਵਾ ਸੁਸਾਇਟੀ ਮੁੰਡੀ ਖਰੜ ਵਲੋਂ ਵੈਸਟਰਨ ਟਾਵਰ ਸ਼ਾਪਿੰਗ ਕੰਪਲੈਕਸ ਛੱਜੂ ਮਾਜਰਾ ਰੋਡ ਵਿਖੇ ਲਗਾਏ ਗਏ ਖੂਨਦਾਨ ਕਂੈਪ ਦੌਰਾਨ ਸੰਬੋਧਨ ਕਰਦਿਆਂ ਆਖੀ| ਉਹ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਨ| ਉਹਨਾਂ ਕਿਹਾ ਕਿ ਖੂਨਦਾਨ ਕਰਨ ਨਾਲ ਕੋਈ ਕਮਜੌਰੀ ਨਹੀਂ ਆਉਂਦੀ, ਸਗੋਂ ਸਰੀਰ ਪਹਿਲਾਂ ਨਾਲੋਂ ਵੀ ਤੰਦਰੁਸਤ ਹੋ ਜਾਂਦਾ ਹੈ|
ਭਾਈ ਘਨੱਈਆ ਜੀ ਸੇਵਾ ਸੁਸਾਇਟੀ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਨਗਰ ਨਿਗਮ ਮੁਹਾਲੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਰਿਸਵ ਜੈਨ, ਮੇਜਰ ਜਨਰਲ ਰਿਟਾ. ਸੀ ਐਸ ਬੇਵਲੀ, ਏ ਜੀ ਐਮ ਰਿਟਾ. ਆਰ ਐਸ ਬੇਵਲੀ, ਸ੍ਰੀਮਤੀ ਅੰਜੂ ਚੰਦਰ ਪ੍ਰਧਾਨ ਮਿਉਂਸਪਲ ਕਮੇਟੀ ਖਰੜ, ਵਪਾਰ ਮੰਡਲ ਮੁਹਾਲੀ ਦੇ ਚੀਫ ਪੈਟਰਨ ਸ੍ਰ. ਕੁਲਵੰਤ ਸਿੰਘ ਚੌਧਰੀ, ਪ੍ਰਧਾਨ ਵਿਨੀਤ ਵਰਮਾ, ਜਨਰਲ ਸਕੱਤਰ ਸ੍ਰ ਸਰਬਜੀਤ ਸਿੰਘ ਪਾਰਸ ਵਿਸ਼ੇਸ ਮਹਿਮਾਨ ਸਨ | ਇਸ ਮੌਕੇ ਸਰਕਾਰੀ ਹਸਪਤਾਲ ਸੈਕਟਰ 32 ਚੰਡੀਗੜ੍ਹ ਦੀ ਟੀਮ ਵਲੋਂ ਖੂਨ ਇੱਕਤਰ ਕੀਤਾ ਗਿਆ| ਇਸ ਮੌਕੇ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ ਵਪਾਰ ਮੰਡਲ ਦੇ ਚੀਫ ਪੈਟਰਨ ਸ੍ਰ ਕੁਲਵੰਤ ਸਿੰਘ ਚੌਧਰੀ ਵਲੋਂ ਦਿੱਤੇ ਗਏ| ਸਟੇਜ ਦਾ ਸੰਚਾਲਨ ਡਾ. ਕਰਮਜੀਤ ਸਿੰਘ ਬੇਦੀ ਨੇ ਕੀਤਾ|
ਇਸ ਮੌਕੇ ਸ੍ਰ ਇੰਦਰਜੀਤ ਸਿੰਘ ਪ੍ਰਧਾਨ ਗੁਰਮਤਿ ਪ੍ਰਸਾਰ ਕੇਂਦਰ, ਕਾਂਗਰਸ ਮੁਹਾਲੀ ਦੇ ਸ਼ਹਿਰੀ ਪ੍ਰਧਾਨ ਸ੍ਰੀ ਇੰਦਰਜੀਤ ਸਿੰਘ ਖੋਖਰ, ਮੀਤ ਪ੍ਰਧਾਨ ਸ੍ਰ ਮਨਜੀਤ ਸਿੰਘ, ਵੈਸਟਨ ਟਾਵਰ ਦੇ ਪ੍ਰੋਜੈਕਟ ਪ੍ਰਧਾਨ ਸ੍ਰੀ ਵਨੀਤ ਚੌਧਰੀ, ਡਾਇਰੈਕਟਰ ਅਮਰਪ੍ਰੀਤ ਸਿੰਘ ਹੀਰਾ ਵੀ ਮੌਜੂਦ ਸਨ|

Leave a Reply

Your email address will not be published. Required fields are marked *