ਖੂਨਦਾਨ ਹੀ ਸਭ ਤੋਂ ਉਤਮ ਦਾਨ : ਕੁਲਵੰਤ ਸਿੰਘ

ਐਸ ਏ ਐਸ ਨਗਰ,1 ਨਵੰਬਰ (ਸ.ਬ.)  ਖੂਨਦਾਨ ਹੀ ਸਭ ਤੋਂ ਉਤਮ ਦਾਨ ਹੈ| ਸਾਡੇ ਵਲੋਂ ਦਾਨ ਕੀਤੀ ਖੂਨ ਦੀ ਇਕ ਇਕ ਬੂੰਦ ਕਿਸੇ ਲੋੜਵੰਦ ਵਿਅਕਤੀ ਦੀ ਜਾਨ ਬਚਾ ਸਕਦੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਨਿਗਮ  ਮੁਹਾਲੀ ਦੇ ਮੇਅਰ ਸ ਕੁਲਵੰਤ ਸਿੰਘ ਨੇ ਸੰਬੋਧਨ ਕਰਦਿਆਂ ਕੀਤਾ| ਉਹ ਵਿਸ਼ਵਾਸ ਫਾਊਂਡੇਸ਼ਨ, ਲਾਇਨਜ ਕਲੱਬ ਪੰਚਕੂਲਾ ਪ੍ਰੀਮੀਅਰ ਵਲੋਂ ਜੇ ਐਲ ਪੀ ਐਲ ਅਤੇ ਐਚ ਡੀ ਐਫ ਸੀ ਬੈਂਕ ਦੇ ਸਹਿਯੋਗ ਨਾਲ ਸੈਕਟਰ 82 ਦੇ ਜੇ ਐਲ ਪੀ ਐਲ ਇੰਡਸਟਰੀਅਲ ਪਾਰਕ ਵਿੱਚ ਲਗਾਏ ਗਏ ਖੂਨਦਾਨ ਕੈਂਪ ਦੌਰਾਨ ਸੰਬੋਧਨ ਕਰ ਰਹੇ ਸਨ| ਉਹਨਾਂ ਕਿਹਾ ਕਿ  ਬਿਮਾਰੀਆਂ ਅਤੇ ਸੜਕ ਹਾਦਸਿਆਂ ਦੇ ਸ਼ਿਕਾਰ ਵੱਡੀ ਗਿਣਤੀ ਵਿਅਕਤੀ ਹਰ ਸਾਲ ਹੀ ਖੂਨ ਨਾ ਮਿਲਣ ਕਾਰਨ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ, ਇਸ ਲਈ ਅਜਿਹੇ ਲੋਕਾਂ ਦੀ ਜਿੰਦਗੀ ਬਚਾਉਣ ਲਈ ਖੂਨਦਾਨ ਕੈਂਪ ਲਗਾ ਕੇ ਖੂਨਦਾਨ ਕਰਨਾ ਬਹੁਤ ਹੀ ਜਰੂਰੀ ਹੈ| ਉਹਨਾਂ ਕਿਹਾ ਕਿ ਖੂਨਦਾਨ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ|
ਇਸ ਮੌਕੇ ਵਿਸ਼ਵਾਸ਼ ਫਾਉਂਡੇਸਨ  ਦੀ ਜਨਰਲ ਸਕੱਤਰ ਨੀਲਿਮਾ ਵਿਸ਼ਵਾਸ਼ ਨੇ ਦਸਿਆ ਕਿ ਇਸ ਕੈਂਪ ਦੀ ਸ਼ੁਰੂਆਤ ਦੀਪ ਜਗਾ ਦੇ ਕੀਤੀ ਗਈ| ਇਸ ਮੌਕੇ 150 ਖੂਨਦਾਨੀਆਂ ਨੇ ਖੂਨਦਾਨ ਕੀਤਾ|
ਇਸ ਮੌਕੇ ਪੀ ਜੀ ਆਈ ਚੰਡੀਗੜ੍ਹ ਤੋਂ ਆਈ ਡਾਕਟਰਾਂ ਦੀ ਟੀਮ ਨੇ  ਖੂਨ ਇੱਕਤਰ ਕੀਤਾ| ਇਸ ਮੌਕੇ ਖੂਨਦਾਨੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਵੀ ਵੰਡੇ ਗਏ|
ਇਸ ਮੌਕੇ ਡਾ ਐਸ ਐਸ ਭੰਵਰਾ, ਰਵੀ ਮੇਹਰਾ,ਪ੍ਰੇਮ ਲੂਥਰਾ, ਪਰਮਿੰਦਰ ਸਿੰਘ, ਸ਼ਾਇਨੀ ਆਹੂਜਾ, ਮਨਜੀਤ ਭੰਵਰਾ, ਰੇਨੂੰ ਬਸ਼ੀ, ਹੰਸਾ ਧੰਜਲ, ਪੁਨੀਤ ਕੇ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *