ਖੂਨ-ਖਰਾਬੇ ਦਾ ਅੰਤ ਜ਼ਰੂਰ ਹੋਣਾ ਚਾਹੀਦਾ ਹੈ :- ਟਰੰਪ

ਵਾਸ਼ਿੰਗਟਨ, 5 ਜੂਨ (ਸ.ਬ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੰਡਨ ਵਿੱਚ ਹੋਏ ਹਮਲੇ ਤੋਂ ਬਾਅਦ ਅੱਤਵਾਦ ਨੂੰ ਖਤਮ ਕਰਨ ਦੇ ਨਾਲ ਹੀ ਬ੍ਰਿਟੇਨ ਨੂੰ ਹਰ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ ਹੈ| ਟਰੰਪ ਨੇ ਕਿਹਾ ਕਿ ਇਸ ਖੂਨ-ਖਰਾਬੇ ਦਾ ਅੰਤ ਜ਼ਰੂਰ ਹੋਣਾ ਚਾਹੀਦਾ ਹੈ ਅਤੇ ਇਸ ਅੰਤ ਹੋਵੇਗਾ|
ਜ਼ਿਕਰਯੋਗ ਹੈ ਕਿ ਸ਼ਨੀਵਾਰ ਦੀ ਰਾਤ ਨੂੰ 3 ਅੱਤਵਾਦੀ ਹਮਲਾਵਰਾਂ ਨੇ ਲੰਡਨ ਬ੍ਰਿਜ ਤੇ ਪੈਦਲ ਜਾ ਰਹੇ ਲੋਕਾਂ ਤੇ ਵੈਨ ਚੜ੍ਹਾ ਦਿੱਤੀ ਅਤੇ ਨੇੜੇ ਦੇ ਬਾਰੋ ਬਾਜ਼ਾਰ ਵਿੱਚ ਲੋਕਾਂ ਤੇ ਚਾਕੂਆਂ ਨਾਲ ਹਮਲੇ ਕੀਤੇ, ਜਿਸ ਵਿਚ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ 48 ਜ਼ਖਮੀ ਹੋਏ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਸੀ| ਹਮਲੇ ਦੀ ਸੂਚਨਾ ਮਿਲਣ ਦੇ 8 ਮਿੰਟ ਬਾਅਦ ਦੀ ਪੁਲੀਸ ਨੇ ਮੁਕਾਬਲੇ ਵਿਚ ਤਿੰਨੋਂ ਹਮਲਾਵਰਾਂ ਨੂੰ ਮਾਰ ਦਿੱਤਾ|

Leave a Reply

Your email address will not be published. Required fields are marked *