ਖੂਨ ਦਾਨ ਕੈਂਪ ਮੌਕੇ 50 ਵਿਅਕਤੀਆਂ ਵਲੋਂ ਖੂਨਦਾਨ

ਐਸ ਏ ਐਸ ਨਗਰ,10 ਜੂਨ (ਸ.ਬ.) ਸੁਰਜੀਤ ਸਿੰਘ ਬਤਰਾ ਚੈਰੀ ਟੇਬਲ ਟਰੱਸਟ (ਬਤਰਾ ਸਾਉਂਡ ਵਾਲੇ) ਵਲੋਂ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ ਪਹਿਲਾ ਖੂਨਦਾਨ ਕੈਂਪ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ 1 ਵਿਖੇ ਲਗਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਬੁਲਾਰੇ ਨੇ ਦਸਿਆ ਕਿ ਸਵੇਰੇ 10 ਤੋਂ 1 ਵਜੇ ਤਕ ਲੱਗੇ ਇਸ ਖੂਨਦਾਨ ਕੈਂਪ ਵਿਚ 50 ਵਿਅਕਤੀਆਂ ਵੱਲੋਂ ਖੂਨਦਾਨ ਕੀਤਾ ਗਿਆ|

Leave a Reply

Your email address will not be published. Required fields are marked *