ਖੂਹ ਵਿੱਚ ਡਿੱਗੀ ਬਰਾਤੀਆਂ ਨਾਲ ਭਰੀ ਜੀਪ, 6 ਵਿਅਕਤੀਆਂ ਦੀ ਮੌਤ


ਛੱਤਰਪੁਰ, 9 ਦਸੰਬਰ (ਸ.ਬ.) ਮੱਧ ਪ੍ਰਦੇਸ਼ ਦੇ ਛੱਤਰਪੁਰ ਜ਼ਿਲ੍ਹੇ ਦੇ ਮਹਾਰਾਜਪੁਰ ਥਾਣਾ ਖੇਤਰ ਵਿੱਚ ਇਕ ਜੀਪ ਦੇ ਖੂਹ ਵਿੱਚ ਡਿੱਗਣ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ| ਪੁਲੀਸ ਸੂਤਰਾਂ ਅਨੁਸਾਰ ਮਹਾਰਾਜਪੁਰ ਥਾਣਾ ਖੇਤਰ ਦੇ ਦੀਵਾਨਜੀਕਾਪੁਰਾ ਨੇੜੇ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਤੋਂ ਆਈ ਇਕ ਜੀਪ ਦੇਰ ਰਾਤ ਖੂਹ ਵਿੱਚ ਡਿੱਗ ਗਈ| ਇਸ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਨੂੰ ਖੂਹ ਵਿਚੋਂ ਕੱਢ ਲਿਆ ਗਿਆ| ਉਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ|
ਪੁਲੀਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਜੀਪ ਨੂੰ ਖੂਹ ਵਿਚੋਂ ਕੱਢ ਲਿਆ ਹੈ| ਸੂਤਰਾਂ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਛੱਤਰਪਾਲ, ਰਾਜੂ ਕੁਸ਼ਵਾਹ ਅਤੇ ਘਨਸ਼ਾਮ ਦੇ ਰੂਪ ਵਿੱਚ ਹੋਈ ਹੈ| ਤਿੰਨ ਹੋਰ ਪੁਰਸ਼ਾਂ ਦੀ ਪਛਾਣ ਕੀਤੀ ਜਾ ਰਹੀ ਹੈ| ਦੱਸਿਆ ਗਿਆ ਹੈ ਕਿ ਇਹ ਸਾਰੇ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹਾ ਵਾਸੀ ਹਨ ਅਤੇ ਜ਼ਿਲ੍ਹੇ ਵਿੱਚ ਇਕ ਬਰਾਤ ਨਾਲ ਆਏ                  ਸਨ|

Leave a Reply

Your email address will not be published. Required fields are marked *