ਖੇਡਾਂ ਅਤੇ ਖਿਡਾਰੀਆਂ ਤੇ ਪਈ ਕੋਰੋਨਾ ਦੀ ਮਾਰ
ਕੋਰੋਨਾ ਮਹਾਮਾਰੀ ਨੇ ਦੇਸ਼ ਵਿੱਚ ਕਿਸੇ ਵੀ ਵਿਅਕਤੀ ਨੂੰ ਨਹੀਂ ਬਖਸ਼ਿਆ| ਉਸਦੀ ਵਜ੍ਹਾ ਨਾਲ ਹੋਏ ਲਾਕਡਾਉਨ ਨੇ ਸਾਰਿਆਂ ਦੀ ਕਮਰ ਤੋੜ ਦਿੱਤੀ| ਇਸਦਾ ਅਸਰ ਸਾਡੇ ਦੇਸ਼ ਦੇ ਕਈ ਖਿਡਾਰੀਆਂ ਉੱਤੇ ਵੀ ਪਿਆ ਹੈ, ਜਿਨ੍ਹਾਂ ਦੀ ਚਰਚਾ ਸ਼ਾਇਦ ਇਸ ਸਮੇਂ ਘੱਟ ਹੋ ਰਹੀ ਹੈ| ਖੇਡਾਂ ਦੇ ਆਯੋਜਨ ਲਗਭਗ ਬੰਦ ਹੋ ਗਏ ਹਨ| ਖੇਡ ਮੁਕਾਬਲੇ ਬੰਦ ਹੋ ਚੁੱਕੇ ਹਨ ਅਤੇ ਭੀੜਭਾੜ ਕਾਰਨ ਵੱਡੇ-ਵੱਡੇ ਮੈਚਾਂ ਤੇ ਪਾਬੰਦੀ ਲਗਾ ਦਿਤੀ ਗਈ ਹੈ| ਲਾਕਡਾਉਨ ਨੇ ਆਪਣਾ ਅਜਿਹਾ ਅਸਰ ਵਿਖਾਇਆ ਕਿ ਸਾਡੇ ਦੇਸ਼ ਵਿੱਚ ਖੇਡਾਂ ਦਾ ਭਵਿੱਖ ਹੀ ਵਿਗੜ ਗਿਆ ਹੈ| ਜੋ ਖਿਡਾਰੀ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਸਨ ਅਤੇ ਸਾਡਾ ਮਾਣ ਵਧਾ ਰਹੇ ਸਨ, ਉਨ੍ਹਾਂ ਦੇ ਹਾਲਾਤ ਅਜਿਹੇ ਹੋ ਗਏ ਹਨ ਕਿ ਉਨ੍ਹਾਂ ਨੂੰ ਆਪਣੇ ਅਤੇ ਆਪਣੇ ਪਰਿਵਾਰ ਦਾ ਜੀਵਨ ਨਿਪਟਾਰਾ ਕਰਨ ਲਈ ਰਿਕਸ਼ਾ ਚਲਾਉਣ, ਸਬਜੀ ਵੇਚਣ ਜਾਂ ਰੇਹੜੀ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ| ਕੋਰੋਨਾ ਮਹਾਮਾਰੀ ਕਾਰਨ ਪੈਦਾ ਹੋਈ ਇਸ ਅਸਹਿਜ ਹਾਲਤ ਨੇ ਖਿਡਾਰੀਆਂ ਨੂੰ ਹਰ ਪੱਖ ਤੋਂਂ ਪ੍ਰਭਾਵਿਤ ਕੀਤਾ ਹੈ| ਉਨ੍ਹਾਂ ਨੂੰ ਸਰੀਰਕ, ਮਾਨਸਿਕ ਅਤੇ ਆਰਥਿਕ ਨੁਕਸਾਨ ਪਹੁੰਚਾਇਆ ਹੈ|
ਖਬਰ ਹੈ ਕਿ ਉੱਤਰ ਪ੍ਰਦੇਸ਼ ਪੈਰਾ ਕ੍ਰਿਕਟ ਟੀਮ ਦੇ ਕਪਤਾਨ ਰਾਜਾ ਬਾਬੂ ਨੇ ਆਪਣੇ ਪਰਿਵਾਰ ਦਾ ਢਿੱਡ ਪਾਲਣ ਲਈ ਮਜਬੂਰੀ ਵਿੱਚ ਈ-ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ| ਜਾਲੌਨ ਨਿਵਾਸੀ ਰਾਜਾ ਬਾਬੂ ਬਚਪਨ ਵਿੱਚ ਹੀ ਰੇਲ ਹਾਦਸੇ ਵਿੱਚ ਆਪਣਾ ਖੱਬਾ ਪੈਰ ਗੁਆ ਬੈਠੇ ਸਨ| ਕ੍ਰਿਕੇਟ ਦੇ ਪ੍ਰਤੀ ਉਨ੍ਹਾਂ ਦੇ ਪ੍ਰੇਮ ਅਤੇ ਜਨੂੰਨ ਨੇ ਜਿੰਦਗੀ ਵਿੱਚ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਉਹ ਇੱਕ ਦਿਨ ਸਫਲ ਕ੍ਰਿਕੇਟ ਖਿਡਾਰੀ ਬਣ ਗਏ| ਉਨ੍ਹਾਂ ਨੇ ਬੋਰਡ ਆਫ ਡਿਸੇਬਲਡ ਕ੍ਰਿਕੇਟ ਐਸੋਸੀਏਸ਼ਨ ਮਤਲਬ ਬੀਡੀਸੀਏ ਤੋਂ ਮਾਨਤਾਪ੍ਰਾਪਤ ਉੱਤਰ ਪ੍ਰਦੇਸ਼ ਟੀਮ ਦੇ ਕਪਤਾਨ ਬਨਣ ਤੱਕ ਦਾ ਸਫਰ ਤੈਅ ਕੀਤਾ ਪਰ ਆਰਥਿਕ ਰੂਪ ਨਾਲ ਉਹ ਮਜਬੂਤ ਨਹੀਂ ਬਣ ਸਕੇ| ਲਾਕਡਾਉਨ ਨੇ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ| ਅੱਜ ਕਲ ਉਹ ਈ-ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਨੂੰ ਪਾਲਣ ਲਈ ਮਜਬੂਰ ਹਨ ਅਤੇ ਆਰਥਿਕ ਸੰਕਟਾਂ ਨਾਲ ਜੂਝ ਰਹੇ ਹਨ| ਸਥਾਨਕ ਪ੍ਰਸ਼ਾਸਨ ਜਾਂ ਰਾਜ ਸਰਕਾਰ ਵੀ ਉਨ੍ਹਾਂ ਨੂੰ ਅਣਦੇਖਿਆ ਕਰ ਰਹੀ ਹੈ|
ਰਾਜਾ ਬਾਬੂ ਵਰਗੇ ਦੇਸ਼ ਭਰ ਵਿੱਚ ਕਈ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੂੰ ਘੋਰ ਆਰਥਿਕ ਸੰਕਟ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ| ਖਾਸ ਕਰਕੇ ਕੋਰੋਨਾ ਕਾਲ ਨੇ ਉਨ੍ਹਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ| ਉਨ੍ਹਾਂ ਦੀ ਖੇਡ ਦੀ ਪ੍ਰੈਕਟਿਸ ਵੀ ਛੁੱਟ ਗਈ ਹੈ| ਇਸ ਤਰ੍ਹਾਂ ਜਿਲ੍ਹੇ ਜਾਂ ਰਾਜ ਪੱਧਰ ਦੇ ਵੱਖ ਵੱਖ ਖੇਡਾਂ ਦੇ ਅਣਗਿਣਤ ਉਭਰਦੇ ਖਿਡਾਰੀਆਂਂ ਦੀਆਂ ਯੋਗਤਾਵਾਂ ਪ੍ਰਭਾਵਹੀਣ ਹੋ ਰਹੀਆਂ ਹਨ| ਕਈ ਖਿਡਾਰੀ ਗਰੀਬੀ ਵਿੱਚ ਜਿਊਣ ਲਈ ਮਜਬੂਰ ਹਨ ਪਰ ਕੋਈ ਸਰਕਾਰੀ ਜਾਂ ਗੈਰ-ਸਰਕਾਰੀ ਸੰਸਥਾ ਉਨ੍ਹਾਂ ਦੀ ਸਾਰ ਲੈਣ ਵਾਲੀ ਨਹੀਂ ਹੈ, ਜਦੋਂ ਕਿ ਜਿਲ੍ਹੇ ਤਂ ਲੈ ਕੇ ਦੇਸ਼ ਪੱਧਰ ਤੱਕ ਕਈ ਸਰਗਰਮ ਖੇਲ ਸੰਸਥਾਵਾਂ ਹਨ, ਜੋ ਉਨ੍ਹਾਂ ਨੂੰ ਆਰਥਿਕ ਮਦਦ ਦੇ ਸਕਦੀਆਂ ਹਨ| ਉਨ੍ਹਾਂ ਦੇ ਹੌਸਲੇ ਨੂੰ ਟੁੱਟਣ ਤੋਂ ਬਚਾ ਸਕਦੀਆਂ ਹਨ| ਉੱਤਰ ਪ੍ਰਦੇਸ਼ ਦੀ ਹੀ ਗੱਲ ਕਰੀਏ ਤਾਂ ਕਈ ਛੋਟੇ-ਵੱਡੇ ਖਿਡਾਰੀਆਂ ਦੀ ਹਾਲਤ ਕਾਫੀ ਖਰਾਬ ਹੈ| ਉਭਰਦੀਆਂ ਹੋਈਆਂ ਕਈ ਯੋਗਤਾਵਾਂ ਗੁੰਮਨਾਮੀ ਦੇ ਹਨ੍ਹੇਰਿਆਂ ਵਿੱਚ ਗੁੰਮ ਹੁੰਦੀਆਂ ਜਾ ਰਹੀਆਂ ਹਨ| ਮੇਰਠ ਦੇ ਨੈਸ਼ਨਲ ਪੱਧਰ ਦੇ ਦੋ ਜਵਾਨ ਖਿਡਾਰੀ ਹੁਣ ਸਬਜੀ ਵੇਚਣ ਲਈ ਮਜਬੂਰ ਹਨ| ਅਸਲ ਵਿੱਚ ਉੱਥੇ ਦੇ ਕੈਲਾਸ਼ ਪ੍ਰਕਾਸ਼ ਸਪੋਰਟਸ ਸਟੇਡੀਅਮ ਦੇ ਅੰਦਰ ਪਿਛਲੇ 20 ਸਾਲਾਂ ਤੋਂ ਖਿਡਾਰੀਆਂ ਲਈ ਰਸੋਈ ਭਾਵ ਰੋਜੀ ਰੋਟੀ ਬਣਾਉਣ ਵਾਲੇ ਅੱਛੇ ਲਾਲ ਚੈਹਾਨ ਨੂੰ ਸਟੇਡੀਅਮ ਦੇ ਬੋਰਡਿੰਗ ਤੋਂ ਜਦੋਂ ਕੱਢ ਦਿੱਤਾ ਗਿਆ ਤਾਂ ਉਨ੍ਹਾਂ ਦੇ ਸਾਹਮਣੇ ਰੋਜੀ-ਰੋਟੀ ਦਾ ਸੰਕਟ ਖੜਾ ਹੋ ਗਿਆ| ਹੁਣ ਉਹ ਸਟੇਡੀਅਮ ਦੇ ਨੇੜੇ ਸਬਜੀ ਵੇਚਣ ਨੂੰ ਮਜਬੂਰ ਹਨ| ਉਨ੍ਹਾਂ ਨੇ ਕਾਫੀ ਮਿਹਨਤ ਨਾਲ ਆਪਣੇ ਦੋ ਬੇਟਿਆਂ ਨੂੰ ਨੈਸ਼ਨਲ ਪੱਧਰ ਦਾ ਖਿਡਾਰੀ ਬਣਾਇਆ ਸੀ| ਸੁਨੀਲ ਚੈਹਾਨ ਬਾਕਸਿੰਗ ਅਤੇ ਨੀਰਜ ਚੌਹਾਨ ਤੀਰੰਦਾਜੀ ਦੇ ਮੁਕਾਬਲੇ ਵਿੱਚ ਕਈ ਮੈਡਲ ਜਿੱਤ ਚੁੱਕੇ ਹਨ| ਇਹ ਦੋਵੇਂ ਬੇਟੇ ਵੀ ਮੁਫਲਿਸੀ ਵਿੱਚ ਆਪਣੇ ਪਿਤਾ ਦੇ ਕੰਮ ਵਿੱਚ ਹੱਥ ਵੰਡਾਉਣ ਦਾ ਕਾਰਜ ਕਰ ਰਹੇ ਹਨ|
ਠੀਕ ਇਸ ਤਰ੍ਹਾਂ ਅਯੋਧਿਆ ਮੰਡਲ ਦੀ ਕ੍ਰਿਕੇਟ ਖਿਡਾਰੀ ਅਦਬਿਆ ਬਾਨੋ ਦੇ ਪਿਤਾ ਈ-ਰਿਕਸ਼ਾ ਚਲਾ ਰਹੇ ਹਨ| ਸਹਾਰਨਪੁਰ ਦੀ ਕ੍ਰਿਕੇਟ ਟੀਮ ਦੇ ਕਪਤਾਨ ਮਨੂੰ ਦੇ ਪਿਤਾ ਸਿਕਿਊਰਿਟੀ ਗਾਰਡ ਹਨ| ਤੇਜ ਗੇਂਦਬਾਜ ਸਿਰਾਜ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਟੋ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ ਹੈ| ਕਈ ਉਭਰਦੀਆਂ ਖਿਡਾਰਣਾਂ ਅਜਿਹੀਆਂ ਵੀ ਹਨ ਜੋ ਰਿਕਸ਼ਾ ਚਾਲਕ ਜਾਂ ਰੇਹੜੀ-ਫੜੀ ਲਗਾ ਕੇ ਗੁਜਾਰਾ ਕਰਨ ਵਾਲੇ ਪਰਿਵਾਰਾਂ ਨਾਲ ਸਬੰਧ ਰੱਖਦੀਆਂ ਹਨ| ਉਹ ਵੀ ਖੇਡ ਦੇ ਮੈਦਾਨ ਵਿੱਚ ਆਪਣਾ ਪਸੀਨਾ ਵਹਾ ਰਹੀਆਂ ਸਨ| ਉਤਰਾਖੰਡ ਦੇ ਨੈਸ਼ਨਲ ਵਹੀਲਚੇਅਰ ਕ੍ਰਿਕੇਟਰ ਦੀ ਦੁਰਦਸ਼ਾ ਵੀ ਬੇਹੱਦ ਚਿੰਤਾਜਨਕ ਹੈ | ਜਵਾਹਰ ਨਗਰ ਦੀ ਟੀਮ ਦੇ ਖਿਡਾਰੀ ਦਿਵਿਆਂਗ ਸੁਬੋਧ ਕੁਮਾਰ ਈ-ਰਿਕਸ਼ਾ ਚਲਾਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ|
ਅਜਿਹੇ ਕਈ ਉਦਾਹਰਣ ਹਨ, ਜਿਨ੍ਹਾਂ ਉੱਤੇ ਸਰਕਾਰ ਨੂੰ ਜਾਗਰੂਕ ਹੋਣ ਦੀ ਲੋੜ ਹੈ, ਪਰ ਅਫਸੋਸ ਕਿ ਕੇਂਦਰ ਸਰਕਾਰ ਜਾਂ ਰਾਜ ਸਰਕਾਰਾਂ ਦੇ ਖੇਡ ਵਿਭਾਗ ਇਸ ਮਾਮਲੇ ਵਿੱਚ ਚੁੱਪ ਹਨ| ਵਕਤ ਦਾ ਤਕਾਜਾ ਹੈ ਕਿ ਕੇਂਦਰ ਸਰਕਾਰ ਜਾਂ ਰਾਜ ਸਰਕਾਰਾਂ ਸਾਂਝੇ ਰੂਪ ਨਾਲ ਮਿਲ ਕੇ ਅਜਿਹੀ ਨੀਤੀ ਬਣਾਉਣ ਜਿਸਦੇ ਨਾਲ ਇਹਨਾਂ ਹੋਣਹਾਰ ਖਿਡਾਰੀਆਂ ਨੂੰ ਆਰਥਿਕ ਸੁਰੱਖਿਆ ਦਿੱਤੀ ਜਾ ਸਕੇ ਅਤੇ ਇਹ ਖਿਡਾਰੀ ਆਪਣੀ ਖੇਡ ਵਿੱਚ ਸੁਧਾਰ ਲਿਆਉਣ ਲਈ ਬਿਨਾਂ ਕਿਸੇ ਚਿੰਤਾ ਦੇ ਆਪਣੇ ਸਮੇਂ ਨੂੰ ਲਗਾ ਸਕਣ|
ਸ਼ੁਸ਼ੀਲ ਦੇਵ