ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਕਾਰਗੁਜਾਰੀ ਬਦਲੇ ਸਕੂਲ ਪ੍ਰਬੰਧਨ ਵਲੋਂ ਪਰਲਪ੍ਰੀਤ ਕੌਰ ਦਾ ਸਨਮਾਨ

ਐਸ.ਏ.ਐਸ ਨਗਰ, 21 ਮਈ (ਸ.ਬ.) ਲਰਨਿੰਗ ਪਾਥ ਸਕੂਲ ਸੈਕਟਰ 67 ਦੀ ਨੌਵੀਂ ਜਮਾਤ ਦੀ ਵਿਦਿਆਰਥਣ ਪਰਲਪ੍ਰੀਤ ਕੌਰ ਨੂੰ ਖੇਡਾਂ ਦੇ ਖੇਤਰ ਵਿੱਚ ਉਸਦੀ ਸ਼ਾਨਦਾਰ ਕਾਰਗੁਜ਼ਾਰੀ ਬਦਲੇ ਸਕੂਲ ਵਲੋਂ ਸਪੋਟਸ ਅਚੀਵਰ ਦੀ ਟ੍ਰਾਫੀ ਅਤੇ ਸਪਾਟਸ ਪ੍ਰਫੈਕਟ ਦਾ ਬੈਚ ਦੇ ਕੇ ਸਨਮਾਨਿਤ ਕੀਤਾ ਗਿਆ|
ਸਕੂਲ ਵਿੱਚ ਹੋਏ ਇੱਕ ਸਮਾਗਮ ਦੌਰਾਨ ਸਕੂਲ ਦੀ ਪ੍ਰਿੰਸੀਪਲ ਨੂਤਨ ਬੁੱਧੀ ਰਾਜਾ ਨੇ ਪਰਲਪ੍ਰੀਤ ਨੂੰ ਟ੍ਰਾਫੀ ਅਤੇ ਬੈਚ ਦੇ ਕੇ ਸਨਮਾਨਿਤ ਕੀਤਾ| ਇਸ ਮੌਕੇ ਸੰਬੋਧਨ ਕਰਦਿਆਂ ਪ੍ਰਿੰਸੀਪਲ ਸ੍ਰੀਮਤੀ ਨੂਤਨ ਬੁੱਧੀਰਾਜਾ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਪਰਲਪ੍ਰੀਤ ਨੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰ ਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ| ਉਹਨਾਂ ਪਰਲਪ੍ਰੀਤ ਵਲੋਂ ਭੱਵਿਖ ਵਿੱਚ ਖੇਡਾਂ ਦੇ ਖੇਤਰ ਵਿੱਚ ਹੋਰ ਪ੍ਰਾਪਤੀਆਂ ਹਾਸਿਲ ਕਰਨ ਦੀ ਕਾਮਨਾ ਕੀਤੀ|
ਸਕੂਲ ਦੀ ਸਪੋਟਸ ਹੈਡ ਡਾ ਨਿਵੇਦਿਤਾ ਨੇ ਦੱਸਿਆ ਕਿ ਪਰਲਪ੍ਰੀਤ ਬਾਸਕਟਬਾਲ ਦੀ ਖਿਡਾਰਣ ਹੈ ਅਤੇ ਸਕੂਲ ਦੀਆਂ ਹੋਰਨਾਂ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੀ ਹੈ| ਪਰਲਪ੍ਰੀਤ ਕਈ ਵਾਰ ਮੁਹਾਲੀ ਵੱਲੋਂ ਸਟੇਟ ਪੱਧਰ ਤੇ ਖੇਡ ਚੁੱਕੀ ਹੈ ਅਤੇ ਛਤੀਸਗੜ੍ਹ ਵਿਖੇ ਹੋਈਆਂ ਨੈਸ਼ਨਲ ਖੇਡਾਂ ਮੌਕੇ ਪੰਜਾਬ ਦੀ ਨੁਮਾਇੰਦਗੀ ਵੀ ਕਰ ਚੁੱਕੀ ਹੈ|

Leave a Reply

Your email address will not be published. Required fields are marked *