ਖੇਡਾਂ ਦੇ ਨਾਲ ਨਾਲ ਸ਼ੁੱਧ ਵਾਤਾਵਰਣ ਲਈ ਬੂਟੇ ਲਗਾਉਣਾ ਬੇਹੱਦ ਜਰੂਰੀ: ਨਰਿੰਦਰ ਕੰਗ

ਐਸ. ਏ. ਐਸ ਨਗਰ, 22 ਜੂਨ (ਸ.ਬ.) ਸੁੱਧ ਵਾਤਾਵਰਣ ਲਈ ਸੈਕਟਰ 78 ਦੇ ਬਹੁਮੰਤਵੀ ਖੇਡ ਕੰਪਲੈਕਸ ਵਿੱਚ ਖੇਡ ਗਰਾਉਂਡਾਂ ਦੇ ਆਲੇ ਦੁਆਲੇ ਅਥਲੈਟਿਕਸ ਕੋਚ ਸ੍ਰੀ. ਜੁਲਫਕਾਰ ਦੀ ਅਗਵਾਈ ਵਿੱਚ ਬੱਚਿਆਂ ਵੱਲੋਂ ਖੇਡ ਪ੍ਰਮੋਟਰ ਅਤੇ ਵਾਤਾਵਰਣ ਪ੍ਰੇਮੀ ਨਰਿੰਦਰ ਸਿੰਘ ਕੰਗ ਦੀ ਪ੍ਰੇਰਨਾ ਸਦਕਾ ਤਕਰੀਬਨ 30 ਛਾਂਦਾਰ ਬੂਟੇ ਲਗਾਏ ਗਏ|
ਇਸ ਮੌਕੇ ਸ੍ਰੀ. ਕੰਗ ਨੇ ਕਿਹਾ ਕਿ ਇਸ ਸੀਜਨ ਵਿੱਚ ਤਕਰੀਬਨ 25 ਤੋਂ 30 ਹਜ਼ਾਰ ਬੂਟੇ ਖੇਡ ਮੈਦਾਨਾਂ ਵਿੱਚ ਲਗਾਏ ਜਾਣਗੇ| ਉਹਨਾਂ ਕਿਹਾ ਕਿ ਖੇਡਾਂ ਲਈ ਜਿਥੇ ਸਰੀਰ ਨੂੰ ਦੁੱਧ, ਘਿਓ ਵਰਗੀਆਂ ਚੀਜਾਂ ਵਿੱਚ ਪ੍ਰਟੀਨ ਦੀ ਲੋੜ ਹੈ ਉੱਥੇ ਸਾਡੇ ਨਰੋਏ ਸਰੀਰ ਲਈ ਸ਼ੁੱਧ ਵਾਤਾਵਰਣ ਬੇਹੱਦ ਜ਼ਰੂਰੀ ਹੈ| ਜਿਸ ਤੋਂ ਸਾਰੇ ਸਰੀਰ ਨੂੰ ਸੁੱਧ ਅਤੇ ਸਾਫ ਹਵਾ ਪਾਣੀ ਮਿਲਦਾ ਹੈ| ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਆਰੰਭੇ ‘ਮਿਸ਼ਨ ਤੰਦਰੁਸਤ ਪੰਜਾਬ’ ਦਾ ਸੁਆਗਤ ਕਰਦਿਆਂ ਕਿਹਾ ਕਿ ਇਸ ਸਬੰਧੀ ਅਧਿਕਾਰੀਆਂ ਨੂੰ ਇਸ ਮਿਸ਼ਨ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਨ ਦੀ ਲੋੜ ਹੈ ਅਤੇ ਯੂਥ ਕਲਬ, ਗ੍ਰਾਮ ਪੰਚਾਇਤਾਂ ਅਤੇ ਸਕੂਲ ਜੋ ਸੁੱਧ ਵਾਤਾਵਰਣ ਲਈ ਬੂਟੇ ਲਗਾਉਂਦੇ ਹਨ ਅਤੇ ਉਨਾਂ ਦੀ ਦੇਖ ਰੇਖ ਕਰਦੇ ਹਨ ਪ੍ਰਸ਼ਾਸ਼ਨ ਉਨ੍ਹਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਜਿਲ੍ਹਾ ਪੱਧਰ ਤੇ ਸਨਮਾਨਿਤ ਕਰੇ ਤਾਂ ਜੋ ਉਹ ਗੰਧਲੇ ਵਾਤਾਵਰਣ, ਹਵਾ, ਪਾਣੀ ਨੂੰ ਬਚਾਉਣ ਲਈ ਹੋਰ ਉਪਰਾਲੇ ਕਰਨ|

Leave a Reply

Your email address will not be published. Required fields are marked *