ਖੇਡਾਂ ਨੂੰ ਪੜ੍ਹਾਈ ਦੇ ਬਰਾਬਰ ਹੀ ਤਰਜੀਹ ਦਿੱਤੀ ਜਾਵੇ : ਉਲੰਪੀਅਨ ਬਲਬੀਰ ਸਿੰਘ ਸੀਨੀਅਰ

ਖੇਡਾਂ ਨੂੰ ਪੜ੍ਹਾਈ ਦੇ ਬਰਾਬਰ ਹੀ ਤਰਜੀਹ ਦਿੱਤੀ ਜਾਵੇ : ਉਲੰਪੀਅਨ ਬਲਬੀਰ ਸਿੰਘ ਸੀਨੀਅਰ
ਸੈਕਟਰ- 65 ਵਿਖੇ ਦੋ ਦਿਨਾਂ ਖੇਡ ਮੇਲਾ ਕਰਵਾਇਆ
ਐਸ ਏ ਐਸ ਨਗਰ, 20 ਨਵੰਬਰ (ਸ.ਬ.) ਖੇਡਾਂ ਨੂੰ ਪੜ੍ਹਾਈ ਦੇ ਨਾਲ ਹੀ ਮੁੱਖ ਤਰਜੀਹ ਦਿਤੀ ਜਾਣੀ ਚਾਹੀਦੀ ਹੈ ਤਾਂ ਕਿ ਚੰਗੇ ਖਿਡਾਰੀ ਪੈਦਾ ਕੀਤੇ ਜਾ ਸਕਣ- ਇਹ ਸ਼ਬਦ ਪਦਮ ਸ੍ਰੀ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਨੇ ਸੈਕਟਰ -65 (ਫੇਜ 11) ਵਿਖੇ ਫਰੈਂਡਸ ਸਪੋਰਟਸ ਐਂਡ ਸੋਸਲ ਵੈਲਫੇਅਰ ਸੁਸਾਇਟੀ ਵਲੋਂ ਕਰਵਾਏ ਗਏ ਦੋ ਦਿਨਾਂ ਖੇਡ ਮੇਲੇ ਦੇ ਆਖਰੀ ਦਿਨ ਇਨਾਮ ਵੰਡ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਕਹੇ|
ਉਹਨਾਂ ਕਿਹਾ ਕਿ ਭਾਰਤ ਖੇਡਾਂ ਵਿਚ ਪਿਛੜ ਰਿਹਾ ਹੈ ਉਸਦਾ ਮੁੱਖ ਕਾਰਨ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਵਲੋਂ ਖੇਡਾਂ ਵਿਚ ਰੁਚੀ ਦੀ ਘਾਟ ਹੈ| ਜਦ ਤਕ ਮਾਪੇ ਬੱਚਿਆਂ ਨੂੰ ਉਤਸ਼ਾਹਿਤ ਨਹੀਂ ਕਰਦੇ, ਉਦੋਂ ਤਕ ਖੇਡਾਂ ਦਾ ਪੱਧਰ ਉਚਾ ਨਹੀਂ ਹੋ ਸਕਦਾ| ਇਹ ਪਹਿਲੀ ਵਾਰ ਹੈ ਕਿ ਇਸ ਖੇਡ ਸਮਾਗਮ ਵਿਚ ਖਿਡਾਰੀ ਬੱਚਿਆਂ ਦੇ ਨਾਲ ਊਹਨਾਂ ਦੇ ਮਾਪੇ ਵੀ ਵੱਡੀ ਗਿਣਤੀ ਵਿਚ ਮੌਜੂਦ ਹਨ| ਉਹਨਾਂ ਕਿਹਾ ਕਿ ਇਹ ਵੇਖ ਕੇ ਉਹਨਾਂ ਨੂੰ ਆਪਣਾ ਬਚਪਣ ਯਾਦ ਆ ਗਿਆ ਹੈ, ਇਹਨਾਂ ਬੱਚਿਆਂ ਦੀ ਤਿਆਰੀ ਨੂੰ ਵੇਖਕੇ ਇਹਨਾਂ ਦੇ ਸੁਨਿਹਰੀ ਭਵਿੱਖ ਦਾ ਪਤਾ ਲੱਗ ਗਿਆ ਹੈ|
ਨਗਰ ਨਿਗਮ ਮੁਹਾਲੀ ਦੇ ਮੇਅਰ ਸ. ਕੁਲਵੰਤ ਸਿੰਘ ਨੇ ਇਸ ਮੌਕੇ ਕਿਹਾ ਕਿ ਇਹ ਖੇਡ ਮੇਲਾ ਦੂਸਰੇ ਖੇਡ ਮੇਲਿਆਂ ਨਾਂਲੋਂ ਅਨਿਖੜਵਾਂ ਅਤੇ ਵੱਖਰਾ ਹੈ| ਇਹ ਖੇਡ ਮੇਲਾ ਰਵਾਇਤੀ ਖੇਡ ਮੇਲਿਆਂ ਤੋਂ ਹਟ ਕੇ ਬੱ-ਚਆਂ ਦੀ ਖੇਡ ਯੋਗਤਾ ਉਭਾਰਨ ਵਾਲਾ ਮੇਲਾ ਹੈ| ਉਹਨਾਂ ਸੁਸਾਇਟੀ ਦੇ ਯਤਨਾਂ ਦੀ ਸਲਾਘਾ ਕਰਦਿਆਂ ਸੁਸਾਇਟੀ ਨੂੰ 51 ਹਜਾਰ ਰੁਪਏ ਦੀ ਸਹਾਇਤਾ ਵੀ ਦਿਤੀ|
ਇਸ ਮੌਕੇ ਸੰਬੋਧਨ ਕਰਦਿਆਂ ਪੀ ਡਬਲਯੂ ਮੰਤਰੀ ਸ੍ਰੀਮਤੀ ਰਜੀਆ ਸੁਲਤਾਨਾ ਦੇ ਓ ਐਸ ਡੀ ਪੀ ਸੀ ਐਸ ਰਿਟਾ, ਦਲਜੀਤ ਸਿੰਘ ਨੇ ਕਿਹਾ ਕਿ ਇਸ ਖੇਡ ਮੇਲੇ ਵਿਚ ਬੱਚਿਆ ਦੀ ਤਿਆਰ ਕੀਤੀ ਗਈ ਨਰਸਰੀ ਬਾਰੇ ਪਤਾ ਲਗਿਆ ਹੈ, ਜਿਸ ਤੋਂ ਪਤਾ ਚਲਦਾ ਹੈ ਕਿ ਦੇਸ਼ ਵਿਚ ਖੇਡਾਂ ਦਾ ਚੰਗਾ ਭਵਿੱਖ ਹੈ| ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਝਲਬੂਤੀ ਨੇ ਵੀ ਸੰਬੋਧਨ ਕੀਤਾ|
ਸੁਸਾਇਟੀ ਦੇ ਸਰਪ੍ਰਸਤ ਕੌਸਲਰ ਅਮਰੀਕ ਸਿੰਘ ਤਹਿਸੀਲਦਾਰ ਨੇ ਆਏ ਹੋਏ ਮਹਿਮਾਨਾਂ ਅਤੇ ਬੱਚਿਆਂ ਦੇ ਮਾਪਿਆਂ ਦਾ ਧਨਵਾਦ ਕੀਤਾ|
ਇਸ ਖੇਡ ਮੇਲੇ ਦਾ ਉਦਘਾਟਨ ਨਗਰ ਕੌਂਸਲ ਮੁਹਾਲੀ ਦੇ ਸਾਬਕਾ ਪ੍ਰਧਾਨ ਹਰਿੰਦਰ ਪਾਲ ਸਿੰਘ ਬਿੱਲਾ ਅਤੇ ਹਰਮਿਸਰਨ ਸਿੰਘ ਨੇ ਕੀਤਾ| ਦੋ ਦਿਨਾਂ ਖੇਡ ਮੇਲੇ ਵਿਚ 500 ਤੋਂ ਵੱਧ ਅੰਡਰ 14 ਸਾਲ ਦੇ ਖਿਡਾਰੀਆਂ ਨੇ ਦੌੜਾਂ, ਬੈਡਮਿੰਟਨ, ਸਕੇਟਿੰਗ, ਸਾਈਕਲ ਰੇਸ ਵਿਚ ਹਿਸਾ ਲਿਆ| ਜੇਤੂਆਂ ਨੂੰ ਇਨਾਮਾਂ ਦੀ ਵੰਡ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਨੇ ਕੀਤੀ| ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ, ਚੇਅਰਮੈਨ ਇੰਜ ਵੀ ਕੇ ਮਹਾਜਨ, ਕਨਵੀਨਰ ਸੱਜਣ ਸਿੰਘ, ਸਲਾਹਕਾਰ ਗੁਰਤੇਜ ਸਿੰਘ, ਜਗਦੀਸ਼ ਸਿੰਘ, ਸੀਨੀਅਰ ਮੀਤ ਪ੍ਰਧਾਨ ਨਰਿੰਦਰਪਾਲ ਸਿੰਘ, ਮੀਤ ਪ੍ਰਧਾਨ ਅਜੈ ਚੌਧਰੀ, ਗੁਰਦੇਵ ਸਿੰਘ, ਸਤਿਕਾਰਜੀਤ ਸਿੰਘ, ਜਸਪ੍ਰੀਤ ਸਿੰਘ, ਸਤਿੰਦਰਪਾਲ ਸਿੰਘ,ਦਵਿੰਦਰ ਸਿੰਘ, ਜਗਜੀਤ ਸਿੰਘ, ਐਡਵੋਕੇਟ ਬਲਵਿੰਦਰ ਸਿੰਘ, ਹਰਵਿੰਦਰਪਾਲ ਸਿੰਘ, ਵਿਸ਼ਵਜੀਤ ਸਿੰਘ, ਕਿਰਪਾਜੀਤ ਸਿੰਘ, ਮਨਕਰਨ ਸਿੰਘ, ਸੁਸਾਇਟੀ ਦੇ ਕਾਨੂੰਨੀ ਸਲਾਹਕਾਰ ਹਰਵਿੰਦਰ ਸਿੰਘ ਸਿੱਧੂ ਅਤੇ ਖਿਡਾਰੀ ਬੱਚਿਆਂ ਦੇ ਵੱਡੀ ਗਿਣਤੀ ਮਾਪੇ ਵੀ ਮੌਜੂਦ ਸਨ|

Leave a Reply

Your email address will not be published. Required fields are marked *