ਖੇਡਾਂ ਮਨੁੱਖੀ ਜੀਵਨ ਦਾ ਅਹਿਮ ਅੰਗ : ਗਰਚਾ

ਖਰੜ, 22 ਜੁਲਾਈ (ਸ.ਬ.)  ਖੇਡਾਂ ਮਨੁੱਖੀ ਜੀਵਨ ਦਾ ਅਹਿਮ ਅੰਗ ਹਨ| ਵੇਦਾਂ ਗ੍ਰੰਥਾਂ ਵਿੱਚ ਵੀ ਨੱਚਣ ਕੁੱਦਣ ਦਾ ਜ਼ਿਕਰ ਕੀਤਾ ਗਿਆ ਹੈ| ਇਸ ਲਈ ਹਰੇਕ ਨੌਜਵਾਨ ਨੂੰ ਖੇਡਾਂ ਵਿੱਚ ਹਿੱਸਾ ਲੈਂਦੇ ਰਹਿਣਾ ਚਾਹੀਦਾ ਹੈ| ਇਹ ਵਿਚਾਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ਗੁਰੂ ਤੇਗ ਬਹਾਦਰ ਯੂਥ ਐਂਡ ਸਪੋਰਟਸ ਕਲੱਬ ਖਰੜ ਵੱਲੋਂ ਭਗਤ ਘਾਟ ਦੇ ਨਜ਼ਦੀਕ ਕਰਵਾਏ ਗਏ ਪੰਜਵੇਂ ਸਾਲਾਨਾ ਅੰਡਰ-21 ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ|
ਬੀਬੀ ਗਰਚਾ ਨੇ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਉਨ੍ਹਾਂ ਕਲੱਬ ਦੇ ਪ੍ਰਬੰਧਕਾਂ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ| ਕਲੱਬ ਦੇ ਅਹੁਦੇਦਾਰਾਂ ਅਮਨਦੀਪ ਸਿੰਘ, ਸਲਵਿੰਦਰ ਸਿੰਘ, ਵਿਨੇ ਸ਼ਰਮਾ ਅਤੇ ਗੁਰਵਿੰਦਰ ਸਿੰਘ ਆਦਿ ਨੇ ਕਲੱਬ ਵੱਲੋਂ ਬੀਬੀ ਗਰਚਾ ਨੂੰ ਸਨਮਾਨਿਤ ਵੀ ਕੀਤਾ| ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜੀਤ ਸਿੰਘ ਗੰਜਾ, ਜਸਪਾਲ ਸਿੰਘ ਐਸ.ਸੀ. ਸੈਲ, ਪੀਟਰ ਮਸੀਹ, ਰਾਮ ਰਤਨ ਵਿੱਕੀ, ਪਰਮਜੀਤ ਸਿੰਘ, ਲਾਡੀ, ਬੀਬੀ ਪਰਮਜੀਤ ਕੌਰ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *