ਖੇਤੀਬਾੜੀ ਬਿੱਲਾਂ ਨੂੰ ਮਨਜ਼ੂਰੀ ਮਿਲਣ ਤੇ ਰੋਸ ਵਿੱਚ ਆਏ ਪੰਜਾਬ ਦੇ ਯੂਥ ਕਾਂਗਰਸੀਆਂ ਨੇ ਇੰਡੀਆ ਗੇਟ ਤੇ ਫੂਕਿਆ ਟ੍ਰੈਕਟਰ

ਨਵੀਂ ਦਿੱਲੀ, 28 ਸਤੰਬਰ (ਸ.ਬ.) ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਖੇਤੀਬਾੜੀ ਬਿੱਲਾਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਵੀ ਕਿਸਾਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ| ਇਸ ਵਿਰੋਧ ਨੇ ਹੁਣ ਹੋਰ ਵੀ ਹਮਲਾਵਰ ਰੁਖ ਅਪਣਾ ਲਿਆ ਹੈ| ਰਾਜਧਾਨੀ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਕਿਸਾਨ ਹੱਲਾ ਬੋਲ ਰਹੇ ਹਨ|  ਸਵੇਰੇ ਰਾਜਧਾਨੀ ਵਿੱਚ ਇੰਡੀਆ ਗੇਟ ਦੇ ਪਾਰ ਪੰਜਾਬ ਕਾਂਗਰਸ ਦੇ ਵਰਕਰਾਂ ਵਲੋਂ ਇਕ ਟਰੈਕਟਰ ਵਿੱਚ ਅੱਗ ਲਗਾਈ ਗਈ| ਪੁਲੀਸ ਨੇ ਇਸ ਹਮਲੇ ਵਿੱਚ ਕਾਰਵਾਈ ਕਰਦੇ ਹੋਏ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ| ਸਾਰੇ ਪੰਜਾਬ ਦੇ ਰਹਿਣ ਵਾਲੇ ਹਨ| ਡੀ.ਸੀ.ਪੀ. ਨਵੀਂ ਦਿੱਲੀ ਦਾ ਕਹਿਣਾ ਹੈ ਕਿ ਲਗਭਗ 15-20 ਲੋਕ ਇੱਥੇ ਇਕੱਠੇ ਹੋਏ ਅਤੇ ਟਰੈਕਟਰ ਵਿੱਚ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ| ਅੱਗ ਤੇ ਕਾਬੂ ਪਾ ਲਿਆ ਗਿਆ ਹੈ ਅਤੇ ਟਰੈਕਟਰ ਨੂੰ ਵੀ ਹਟਾ ਦਿੱਤਾ ਗਿਆ| ਇਸ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ| ਪੁਲੀਸ ਇਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ|

Leave a Reply

Your email address will not be published. Required fields are marked *