ਖੇਤੀਬਾੜੀ ਵਿਭਾਗ ਦਾ ਡਾਇਰੈਕਟਰ ਤਕਨੀਕੀ ਵਿੰਗ ਵਿੱਚੋਂ ਲਾਉਣ ਦੀ ਮੰਗ

ਐਸ ਏ ਐਸ ਨਗਰ, 20 ਅਪ੍ਰੈਲ (ਸ.ਬ.) ਐਗਰੀਕਲਚਰ ਟੈਕਨੋਰੈਸਟ ਐਕਸ਼ਨ ਕਮੇਟੀ ਪੰਜਾਬ ਦੀ ਇੱਕ ਮੀਟਿੰਗ ਜਨਰਲ ਸਕੱਤਰ ਕੁਲਦੀਪ ਸਿੰਘ ਮੱਤੇਵਾਲ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਖੇਤੀ ਸਬੰਧੀ ਵੱਖ-ਵੱਖ ਮੁੱਦਿਆਂ ਉੱਪਰ ਚਰਚਾ ਕੀਤੀ ਗਈ|
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਕੁਲਦੀਪ ਸਿੰਘ ਮੱਤੇਵਾਲ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਨਵੀਆਂ  ਖੇਤੀ ਤਕਨੀਕਾਂ , ਖੇਤੀ ਸੰਬੰਧੀ ਖੋਜਾਂ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਦੇਂ ਖੇਤੀ ਸੁਧਾਰ ਪ੍ਰੋਗਰਾਮਾਂ ਨੂੰ ਕਿਸਾਨਾਂ ਤੱਕ ਪੁੱਜਦਾ ਕਰਨ ਲਈ ਮੁੱਖ ਕੜੀ ਵੱਜੋਂ ਕੰਮ ਕਰਦਾ ਹੈ| ਪ੍ਰੰਤੂ ਸਾਲ 2001 ਤੋਂ ਖੇਤੀਬਾੜੀ ਵਿਭਾਗ ਦਾ ਪੱਕੇ ਤੌਰ ਤੇ ਕਿਸੇ ਨੂੰ ਡਾਇਰੈਕਟਰ ਲਗਾਇਆ ਹੀ ਨਹੀਂ ਗਿਆ| ਜਿਸਦਾ ਅਸਰ ਵਿਭਾਗ ਦੀ ਕਾਰਗੁਜਾਰੀ ਅਤੇ ਕਿਸਾਨੀ ਸੇਵਾਵਾਂ ਉਪਰ ਪਿਆ ਹੈ| ਡਾਇਰੈਕਟਰ ਖੇਤੀਬਾੜੀ ਦੀ ਰੈਗੂਲਰ ਨਿਯੁਕਤੀ ਦਾ ਮਾਮਲਾ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਚੱਲਦਾ ਦੱਸਿਆ ਜਾ ਰਿਹਾ ਹੈ, ਜਦੋਂਕਿ (ਗਰੁੱਪ ਏ) ਐਗਰੀਕਲਚਰ ਸਰਵਿਸਜ਼ ਰੂਲਜ. 2013 ਬਣ ਚੁੱਕੇ ਹਨ ਅਤੇ ਪ੍ਰਬੰਧਕੀ ਵਿੰਗ ਵਿੱਚੋਂ ਡਾਇਰੈਕਟਰ ਲਗਾਉਣ ਦਾ ਰਸਤਾ ਬਿਲਕੁੱਲ ਕਲੀਅਰ ਹੈ| ਖੇਤੀਬਾੜੀ ਵਿਭਾਗ ਵਿੱਚ ਕੰਮ ਕਰਦੇ ਖੇਤੀਬਾੜੀ ਵਿਕਾਸ ਅਫਸਰਾਂ ਦੀਆਂ 934 ਪੋਸਟਾਂ ਵਿੱਚੋਂ 600 ਤੋ ਵਧੇਰੇ ਖਾਲੀ ਹਨ|   ਖੇਤੀਬਾੜੀ ਅਫਸਰ ਕਾਡਰ ਦੀਆਂ 60 ਤੋਂ ਵਧੇਰੇ ਖਾਲੀ ਪੋਸਟਾਂ ਉਪਰ 25-25 ਸਾਲਾ ਤੋਂ ਨਿਯੁਕਤ  ਖੇਤੀਬਾੜੀ ਵਿਕਾਸ ਅਫਸਰਾਂ ਦੀ ਤਰੱਕੀ ਨੂੰ ਬਿਨਾਂ ਵਜਾ ਲਮਕਾਇਆ ਜਾ ਰਿਹਾ ਹੈ| ਇਸੇ ਤਰਾਂ ਡਿਪਟੀ ਡਾਇਰੈਕਟਰ ਕਾਡਰ ਦੀਆਂ 53 ਵਿੱਚੋਂ 30 ਪੋਸਟਾਂ ਅਤੇ ਸਯੁੰਕਤ ਡਾਇਰੈਕਟਰ ਕਾਡਰ ਦੀਆਂ 7 ਪੋਸਟਾਂ ਵਿੱਚੋਂ 3 ਖਾਲੀ ਹਨ|
ਇਸ ਮੌਕੇ ਜਥੇਬੰਦੀ ਦੇ ਆਗੂ ਡਾ. ਰਸ਼ਪਾਲ ਸਿੰਘ ਖੋਸਾ, ਡਾ. ਸ਼ੁਸ਼ੀਲ ਕੁਮਾਰ, ਡਾ. ਮੁਖਤਾਰ ਸਿੰਘ ਭੁੱਲਰ, ਡਾ. ਪਰਮਬੀਰ ਸਿੰਘ ਕਾਹਲੋਂ ਅਤੇ ਡਾ. ਗੁਰਮੀਤ ਸਿੰਘ ਰਾਏ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖੇਤੀਬਾੜੀ ਵਿਭਾਗ ਦਾ ਡਾਇਰੈਕਟਰ ਪੱਕੇ ਤੌਰ ਤੇ ਤਕਨੀਕੀ ਵਿੰਗ ਵਿੱਚੋਂ ਲਗਾਇਆ ਜਾਵੇ ਅਤੇ ਮਹਿਕਮੇ ਵਿੱਚ ਖਾਲੀ ਵੱਖ-ਵੱਖ- ਪੋਸਟਾਂ ਤਰੱਕੀ ਰਾਹੀਂ ਤਰੁੰਤ ਭਰੀਆਂ ਜਾਣ|

Leave a Reply

Your email address will not be published. Required fields are marked *