ਖੇਤੀਬਾੜੀ ਵਿਭਾਗ ਵਿੱਚ ਆਤਮਾ ਸਕੀਮ ਤਹਿਤ ਕੰਮ ਕਰਦੇ ਮੁਲਾਜਮਾਂ ਵਲੋਂ ਰੈਲੀ

ਐਸ ਏ ਐਸ ਨਗਰ, 12 ਜੁਲਾਈ (ਸ.ਬ.) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਿੱਚ ਆਤਮਾ ਸਕੀਮ ਤਹਿਤ ਕੰਮ ਕਰਦੇ ਸਟਾਫ ਵਲੋਂ ਖੇਤੀਬਾੜੀ ਦਫਤਰ ਮੁਹਾਲੀ ਵਿਖੇ ਧਰਨਾ ਦਿੱਤਾ ਅਤੇ ਆਤਮਾ ਮੁਲਾਜਮਾਂ ਦੀਆਂ ਤਨਖਾਹਾਂ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ|
ਇਸ ਮੌਕੇ ਸੰਬੋਧਨ ਕਰਦਿਆਂ ਵੱਖ- ਵੱਖ ਬੁਲਾਰਿਆਂ ਨੇ ਕਿਹਾ ਕਿ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਦੀਆਂ ਤਕਨੀਕੀ ਪ੍ਰਸਾਰ ਸੇਵਾਵਾਂ ਨੂੰ ਆਤਮਾ ਸਕੀਮ ਅਧੀਨ ਸਿਧੇ ਤੌਰ ਤੇ ਕਿਸਾਨਾਂ ਤੱਕ ਪਹੁੰਚਾਇਆ ਜਾ ਰਿਹਾ ਹੈ, ਪਰ ਆਤਮਾ ਸਕੀਮ ਅਧੀਨ ਕੰਮ ਕਰਦੇ ਮੁਲਾਜਮਾਂ ਨੂੰ ਪਿਛਲੇ ਪੰਜ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ, ਜਿਸ ਕਰਕੇ ਉਹਨਾਂ ਦਾ ਗੁਜਾਰਾ ਚਲਣਾ ਮੁਸ਼ਕਿਲ ਹੋ ਗਿਆ ਹੈ| ਉਹਨਾਂ ਕਿਹਾ ਕਿ ਹੁਣ ਆਤਮਾ ਮੁਲਾਜਮਾਂ ਕੋਲ ਘਰ ਦਾ ਖਰਚਾ, ਬਚਿਆਂ ਦੀ ਫੀਸ, ਬਿਜਲੀ ਬਿਲ, ਪਾਣੀ ਦਾ ਬਿਲ ਤਾਰਨ ਅਤੇ ਦਫਤਰ ਆਉਣ ਜਾਣ ਲਈ ਕਿਰਾਏ ਵਾਸਤੇ ਪੈਸੇ ਵੀ ਨਹੀਂ ਹਨ| ਉਹਨਾਂ ਕਿਹਾ ਕਿ ਆਤਮਾ ਸਕੀਮ ਅਧੀਨ ਭਰਤੀ ਕੀਤੇ ਮੁਲਾਜਮਾਂ ਨੂੰ ਪਹਿਲਾਂ ਹੀ ਠੇਕਾ ਆਧਾਰ ਉਪਰ ਭਰਤੀ ਕਰਨ ਕਰਕੇ ਉਹਨਾਂ ਨੂੰ ਘਟ ਤਨਖਾਹਾਂ ਮਿਲਦੀਆਂ ਹਨ ਪਰ ਹੁਣ ਤਾਂ ਚਾਰ ਪੰਜ ਮਹੀਨਿਆਂ ਤੋਂ ਤਨਖਾਹਾਂ ਹੀ ਨਹੀਂ ਮਿਲੀਆਂ|
ਉਹਨਾਂ ਮੰਗ ਕੀਤੀ ਕਿ ਆਤਮਾ ਸਕੀਮ ਤਹਿਤ ਕੰਮ ਕਰਦੇ ਸਾਰੇ ਮੁਲਾਜਮਾਂ ਦੀਆਂ ਰੁਕੀਆਂ ਹੋਈਆਂ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ|

Leave a Reply

Your email address will not be published. Required fields are marked *