ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ

ਐਸ ਏ ਐਸ ਨਗਰ, 4 ਅਪ੍ਰੈਲ  (ਸ.ਬ.) ਖੇਤੀਬਾੜੀ ਵਿਭਾਗ ਵੱਲੋਂ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਅਤੇ  ਝੋਨੇ ਦੀ ਪਰਾਲੀ ਦੀ ਸੁਚੱਜੀ ਵਰਤੋਂ ਸਬੰਧੀ ਕਮਿਊਨਿਟੀ ਸੈਂਟਰ ਸੈਕਟਰ -70 ਐਸ.ਏ.ਐਸ ਨਗਰ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ |  ਕੈਂਪ ਵਿਚ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਹੋਰ ਖੇਤੀ ਮਾਹਰਾਂ ਦੀ ਟੀਮ ਅਤੇ ਉਚ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸੁਚੱਜੀ ਵਰਤੋਂ ਅਤੇ ਖੇਤੀ ਵਿੱਚ ਆਈਆਂ ਆਧੁਨਿਕ ਤਕਨੀਕਾਂ ਦੀ ਜਾਣਕਾਰੀ ਦਿੱਤੀ ਗਈ|
ਜਿਲ੍ਹਾ ਪੱਧਰੀ ਸਿਖਲਾਈ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਆਈ.ਏ. ਐਸ ਨੇ ਕੀਤਾ | ਉਨ੍ਹਾਂ ਨੇ ਇਸ ਮੌਕੇ ਕਿਸਾਨੀ ਨਾਲ ਸਬੰਧਤ ਵੱਖ ਵੱਖ ਅਦਾਰਿਆਂ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਦਾ ਮੁਆਇਨਾ ਕੀਤਾ ਅਤੇ ਪ੍ਰਦਰਸ਼ਨੀ ਦੇ ਸਟਾਲਾਂ ਤੇ ਕਿਸਾਨਾਂ ਨੂੰ ਦਿੱਤੀ ਜਾ ਰਹੀ ਜਾਣਕਾਰੀ ਦੀ ਸਮੀਖਿਆ ਵੀ ਕੀਤੀ| ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਕਿਸਾਨ ਸਿਖਲਾਈ ਕੈਂਪ ਸ਼ਹਿਰ ਤੋਂ ਬਾਹਰ ਖੁਲ੍ਹੇ ਸਥਾਨ ਤੇ ਲਗਾਇਆ ਜਾਵੇਗਾ | ਜਿਥੇ ਕਿਸਾਨਾਂ ਨੂੰ ਖੇਤੀਬਾੜੀ ਲਈ ਵਰਤੀ ਜਾਣਵਾਲੀ ਮਸ਼ੀਨਰੀ ਸਬੰਧੀ ਦਿੱਤੀ ਜਾ ਰਹੀ ਜਾਣਕਾਰੀ ਅਮਲੀ ਰੂਪ ਵਿਚ ਵੀ ਮਸ਼ੀਨਰੀ ਚਲਾਕੇ ਦਿਖਾਈ ਜਾਇਆ ਕਰੇਗੀ| ਉਨਾਂ੍ਹ ਇਸ ਮੌਕੇ ਸੈਲਫ ਹੈਲਪ ਗਰੁੱਪ ਦੇ ਸਟਾਲ ਦਾ ਮੁਆਇਨਾ ਕੀਤਾ ਅਤੇ ਸਲੈਫ ਹੈਲਪ ਗਰੁੱਪ ਨੂੰ ਮਾਰਕੀਟਿੰਗ ਦੀ ਆ ਰਹੀ ਸਮੱਸਿਆ ਬਾਰੇ ਜਾਣਕਾਰੀ ਹਾਸਲ ਕਰਨ ਉਪਰੰਤ ਇਸ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਖੇਤੀਬਾੜੀ ਵਿਭਾਗ ਦੇ ਜਿਲਾ੍ਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਗੋ ਕਿਸਾਨ ਸਿਖਲਾਈ ਕੈਂਪ ਵਿਚ ਸੈਲਫ ਹੈਲਪ ਗਰੁੱਪ ਦੀਆਂ ਤਿਆਰ ਕੀਤੀਆਂ ਵਸਤਾਂ ਜਿਆਦਾ ਗਿਣਤੀ ਵਿਚ ਅਤੇ ਵੱਡੇ ਸਟਾਲ ਲਗਾਉਣ ਦਾ ਪ੍ਰਬੰਧ ਕੀਤਾ ਜਾਵੇ|
ਕਿਸਾਨ ਮੇਲੇ ਵਿਚ ਭਾਗ ਲੈਣ ਆਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਫਸਲਾਂ ਸਬੰਧੀ ਤਿਆਰ ਕੀਤੇ ਨਵੇਂ ਬੀਜਾਂ ਦੀ ਜਾਣਕਾਰੀ ਕਿਸਾਨਾਂ ਨੂੰ ਫਸਲ ਦੀ ਬੀਜਾਈ ਤੋਂ ਤਕਰੀਬਨ 3/4 ਮਹੀਨੇ ਪਹਿਲਾਂ ਦੇਣ ਨੂੰ ਯਕੀਨੀ ਬਣਾਈ ਜਾਵੇ ਤਾਂ ਜੋ ਕਿਸਾਨ ਨਵੇ ਬੀਜ ਪ੍ਰਾਪਤ ਕਰਕੇ ਸਮੇਂ ਸਿਰ ਬਿਜਾਈ ਕਰ ਸਕਣੇ | ਉਨਾਂ੍ਹ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਵੀ ਓ.ਟੀ.ਆਈ.ਐਸ ਤਹਿਤ ਮੁਆਫ ਕੀਤਾ ਜਾਵੇਗਾ ਕਿਸਾਨਾਂ ਦਾ ਕਰਜ਼ਾ ਮੂਲ ਰੂਪ ਵਿਚ ਘੱਟ ਹੈ ਅਤੇ ਵਿਆਜ ਦਰ ਨਾਲ ਰਕਮ ਵੱਧ ਬਣੀ ਹੋਈ ਹੈ| ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਆਮਦਨ ਵਧਾਉਣ ਲਈ ਸਹਾਇਕ ਧੰਦੇ ਜਰੂਰ ਅਪਣਾਏ ਜਾਣ ਅਤੇ ਫਸਲਾਂ ਦੀ ਪੈਦਾਵਾਰ ਵਧਾਉਣ ਅਤੇ ਇਸ ਵਿੱਚ ਆਉਣ ਵਾਲੀ ਲਾਗਤ ਘਟਾਉਣ ਲਈ ਖੇਤੀ ਮਾਹਰਾਂ ਦੀ ਰਾਏ ਅਨੁਸਾਰ ਹੀ ਕੀਟ ਨਾਸ਼ਕ, ਖਾਦਾਂ ਤੇ ਦਵਾਈਆਂ ਦੀ ਵਰਤੋਂ ਕਰਨ ਨੂੰ ਤਰਹੀਜ ਦੇਣ|
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਸ੍ਰੀ ਰਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਸਾਲ ਸਾਉਣੀ ਦੌਰਾਨ ਜਿਲ੍ਹੇ ਵਿਚ ਝੋਨੇ ਅਧੀਨ 25 ਹਜ਼ਾਰ                  ਹੈਕਟੇਅਰ ਅਤੇ ਮੱਕੀ ਅਧੀਨ 12 ਹਜ਼ਾਰ ਹੈਕਟੇਅਰ ਰਕਬੇ ਦੀ ਬਿਜਾਈ ਦਾ ਟੀਚਾ ਰੱਖਿਆ ਗਿਆ ਹੈ| ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿਚ ਬਿਨ੍ਹਾਂ ਕੱਦੂ ਕੀਤੇ ਝੋਨੇ ਦੀ ਸਿਧੀ ਬਿਜਾਈ 1100 ਹੈਕਟੇਅਰ  ਰਕਬੇ ਵਿਚ ਕੀਤੀ                 ਜਾਵੇਗੀ|
ਇਸ ਮੌਕੇ ਇੰਜਨੀਅਰ ਮਨਮੋਹਨ ਕਾਲੀਆ, ਡਿਪਟੀ ਡਾਇਰੈਕਟਰ ਹਰਜਿੰਦਰ ਸਿੰਘ, ਬਾਗਬਾਨੀ ਵਿਭਾਗ ਤੋਂ  ਡਾ. ਮੁਨੀਸ਼ ਸ਼ਰਮਾ, ਡਾ. ਸੰਜੀਵ ਅਹੂਜਾ, ਪਸ਼ੂ ਪਾਲਣ ਵਿਭਾਗ, ਤੋਂ ਡਾ. ਰਣਧੀਰ ਸਿੰਘ, ਐਗਰੋ ਫੋਰੈਸਟਰੀ ਤੋਂ ਡਾ. ਅੰਕੁਰਦੀਪ ਪ੍ਰੀਤੀ ਮਾਹਿਰਾਂ ਨੇ ਕਿਸਾਨ ਨੂੰ ਕੀੜੇਮਾਰ ਦਵਾਈਆਂ, ਖਾਦਾਂ ਅਤੇ ਬੀਜਾਂ ਦੀ ਵਰਤੋਂ ਸਬੰਧੀ ਜਾਣਕਾਰੀ ਦਿੱਤੀ| ਕਿਸਾਨ ਬਲਵੰਤ ਸਿੰਘ ਨਡਿਆਲੀ, ਕਿਸਾਨ ਨਛੱਤਰ ਸਿੰਘ ਬੈਦਵਾਣ, ਜੋਰਾ ਸਿੰਘ ਭੁੱਲਰ ਨੇ ਵੀ ਖੇਤੀ ਸਬੰਧੀ ਆਪਣੇ ਤਜਰਬਿਆਂ ਤੋਂ ਕਿਸਾਨ ਨੂੰ ਜਾਣੂ ਕਰਵਾਇਆ| ਇਸ ਮੌਕੇ ਐਮ.ਐਲ.ਏ ਮੁਹਾਲੀ ਦੇ ਸਿਆਸੀ ਸਕੱਤਰ ਸ੍ਰੀ ਰਕੇਸ਼ ਚੰਦ ਮੱਛਲੀ, ਸ੍ਰੀ ਚਮਨ ਲਾਲ, ਸ.              ਬਲਦੇਵ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਮੌਜੂਦ ਸਨ|

Leave a Reply

Your email address will not be published. Required fields are marked *