ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ
ਖਰੜ, 15 ਜਨਵਰੀ (ਸ਼ਮਿੰਦਰ ਸਿੰਘ ) ਕਿੰਗਜ ਈਵੈਂਟਸ ਅਤੇ ਭੰਗੜ ਅਕੈਡਮੀ ਵਲੋਂ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋਏ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ।
ਇਸ ਮੌਕੇ ਕਿੰਗਜ ਈਵੈਂਟਸ ਅਤੇ ਭੰਗੜਾ ਅਕੈਡਮੀ ਦੇ ਐਮ.ਡੀ ਅਮ੍ਰਿਤ ਜੌਲੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੇ ਹਿੱਤਾਂ ਨੂੰ ਅੱਖੋੰ ਪਰੋਖੇ ਕਰਕੇ ਕਾਲੇ ਕਾਨੂੰਨ ਲਾਗੂ ਕੀਤੇ ਗਏ ਹਨ ਅਤੇ ਉਹ ਕਿਸਾਨਾਂ ਦੇ ਹੱਕ ਵਿੱਚ ਇਹਨਾਂ ਕਾਨੂੰਨਾਂ ਦੀਆਂ ਕਾਪੀਆਂ ਸਾੜ ਰਹੇ ਹਨ।
ਉਹਨਾਂ ਕਿਹਾ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਕਿਸਾਨਾਂ ਦਾ ਭਵਿੱਖ ਦਾਅ ਤੇ ਲਗਾਉਣ ਲੱਗੀ ਹੋਈ ਹੈ। ਇਹਨਾਂ ਕਾਨੂੰਨਾਂ ਕਾਰਨ ਅਮੀਰ ਤਬਕਾ ਜਮਾਂਖੋਰੀ ਕਰੇਗਾ ਅਤੇ ਮਹਿੰਗਾਈ ਵਧੇਗੀ।
ਉਹਨਾਂ ਕਿਹਾ ਕਿ ਇਹਨਾਂ ਕਾਨੂੰਨਾਂ ਨਾਲ ਸਿਰਫ ਕਿਸਾਨ ਹੀ ਨਹੀਂ ਬਲਕਿ ਹਰੇਕ ਨਾਗਰਿਕ ਪ੍ਰਭਾਵਿਤ ਹੋਵੇਗਾ ਅਤੇ ਸਾਨੂੰ ਸਾਰਿਆਂ ਨੂੰ ਇਸ ਸਮੇਂ ਕਿਸਾਨ ਸੰਘਰਸ਼ ਦਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਜਿਹੜੇ ਲੋਕ ਨਿੱਜੀ ਕਾਰਨਾਂ ਕਰਕੇ ਦਿੱਲੀ ਅੰਦੋਲਨ ਵਿੱਚ ਸ਼ਾਮਲ ਨਹੀਂ ਹੋ ਸਕਦੇ ਉਹ ਘਰ ਬੈਠ ਕੇ ਵੀ ਇਸ ਵਿੱਚ ਆਪਣਾ ਹਿੱਸਾ ਪਾ ਸਕਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜੀਤ ਸਿੰਘ (ਗੰਜਾ), ਭੁਪਿੰਦਰ ਸਿੱਧੂ, ਵਰਿੰਦਰ ਵਿੱਕੀ, ਮਨੀ ਸਿੰਘ (ਤਿੰਨੋਂ ਪੰਜਾਬੀ ਸਿੰਗਰ) , ਸ਼ਿਵਾਲਿਕ ਪਾਲਮ ਦੇ ਐਮ.ਡੀ ਬਲਜਿੰਦਰ ਔਜਲਾ, ਸ਼ਿਵਾਲਿਕ ਸ਼ਾਪਿੰਗ ਪਲਾਜਾ ਮਾਰਕੀਟ ਦੇ ਦੁਕਾਨਦਾਰ, ਸਮਾਜ ਸੇਵੀ ਬਲਜੀਤ ਕੌਰ ਪੰਨੂੰ, ਜੌਲੀ ਬਜਾਜ, ਹੈਰੀ ਮੈਡਮ, ਕਿੰਗਜ ਈਵੈਂਟਸ ਅਤੇ ਭੰਗੜਾ ਅਕੈਡਮੀ ਦੇ ਮੈਂਬਰ ਅਤੇ ਮੋਹਾਲੀ ਡੀ.ਜੇ ਸਾਊਂਡ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਮੈਂਬਰ ਹਾਜਿਰ ਸਨ।