ਖੇਤੀ ਕਾਨੂੰਨਾਂ ਦੇ ਖਿਲਾਫ ਰੋਸ ਮਾਰਚ ਕੱਢਿਆ
ਐਸ ਏ ਐਸ ਨਗਰ, 28 ਦਸੰਬਰ (ਆਰ ਪੀ ਵਾਲੀਆ) ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਮੁਹਾਲੀ ਦੇ ਫੇਜ਼ 4 ਦੇ ਵਸਨੀਕਾਂ ਨੇ ਰੋਸ ਮਾਰਚ ਕੱਢਿਆ ਗਿਆ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਹਰੇਬਾਜੀ ਕਰਦਿਆਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਰੋਸ ਮਾਰਚ ਵਿੱਚ ਫੇਜ਼ 4 ਦੇ ਵੱਡੀ ਗਿਣਤੀ ਵਸਨੀਕ ਹਾਜਿਰ ਹੋਏ ਅਤੇ ਕਿਸਾਨ ਸੰਘਰਸ਼ ਨਾਲ ਇਕੱਮੁਠਤਾ ਦਾ ਪ੍ਰਗਟਾਵਾ ਕਰਦਿਆਂ ਆਵਾਜ ਬੁਲੰਦ ਕੀਤੀ ਗਈ। ਇਸ ਮਾਰਚ ਵਿੱਚ ਬਜੁਰਗ, ਜਵਾਨ ਅਤੇ ਬੱਚੇ ਬੱਚੀਆਂ ਸ਼ਾਮਲ ਸਨ ਜਿਹਨਾਂ ਵਲੋਂ ਆਪਣੈ ਹੱਥਾਂ ਵਿੱਚ ਕਿਸਾਨ ਸੰਘਰਸ਼ ਦੇ ਹੱਕ ਵਿੱਚ ਲਿਖੀਆਂ ਤਖਤੀਆਂ ਫੜੀਆਂ ਹੋਈਆਂ ਸਨ ਅਤੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ। ਇਸ ਦੌਰਾਨ ਧਰਨੇ ਤੇ ਬੈਠੇ ਕਿਸਾਨ ਭਰਾਵਾਂ ਦੀ ਸਲਾਮਤੀ ਲਈ ਅਰਦਾਸ ਵੀ ਕੀਤੀ ਗਈ।
ਇਹ ਰੋਸ ਮਾਰਚ ਫੇਜ਼-4 ਦੇ ਬੋਗਨਵਿਲੀਆ ਪਾਰਕ ਤੋਂ ਆਰੰਭ ਹੋਇਆ ਅਤੇ ਫੇਜ਼ 3-5 ਦੀਆਂ ਲਾਈਟਾਂ ਤੋਂ ਵਾਪਸ ਘੁੰਮ ਕੇ ਪੀ ਟੀ ਐਲ ਚੌਂਕ, ਡਿਪਲਾਸਟ ਚੌਂਕ, ਫੇਜ਼-4 ਮਾਰਕੀਟ ਹੁੰਦਾ ਹੋਇਆ ਦੁਬਾਰਾ ਬੋਗਨਵੀਲੀਆ ਪਾਰਕ ਆ ਕੇ ਸਮਾਪਤ ਹੋਇਆ।