ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਖਰੜ ਵਿਖੇ ਰੇਲਵੇ ਪਟੜੀ ਤੇ ਚੱਲ ਰਿਹਾ ਧਰਨਾ 7ਵੇਂ ਦਿਨ ਵੀ ਜਾਰੀ

ਖਰੜ, 7 ਅਕਤੂਬਰ (ਸ਼ਮਿੰਦਰ ਸਿੰਘ) ਭਾਰਤੀ ਕਿਸਾਨ ਯੂਨੀਅਨ           ਏਕਤਾ (ਸਿੱਧੂਪੁਰ) ਵਲੋਂ ਕੇਂਦਰ ਸਰਕਾਰ ਦੇ ਖੇਤੀ ਸੰਬਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਖਰੜ ਵਿਖੇ ਰੇਲਵੇ ਪਟੜੀ ਤੇ ਦਿੱਤਾ ਜਾ ਰਿਹਾ ਧਰਨਾ ਅੱਜ 7ਵੇਂ ਦਿਨ ਵੀ ਜਾਰੀ ਰਿਹਾ| ਇਸ ਮੌਕੇ ਯੂਨੀਅਨ ਦੇ ਪ੍ਰਧਾਨ ਦਵਿੰਦਰ ਸਿੰਘ ਦੇਹਕਲਾ ਨੇ ਕਿਹਾ ਕਿ ਕਿਸਾਨੀ ਧੰਦੇ ਦੀ ਹਾਲਤ ਪਹਿਲਾ ਹੀ ਬਹੁਤ ਖਸਤਾ ਹੈ ਅਤੇ ਹੁਣ ਇਨ੍ਹਾਂ ਕਾਲੇ ਕਾਨੂੰਨਾਂ ਦੇ ਆਉਣ ਨਾਲ ਮੰਡੀ ਖਤਮ ਹੋ ਜਾਵੇਗੀ ਅਤੇ ਇਨ੍ਹਾਂ ਨਾਲ ਵਪਾਰੀ ਵਰਗ ਵਲੋਂ ਕਿਸਾਨਾਂ ਦੀ ਖੂਬ ਲੁੱਟ ਕੀਤੀ ਜਾਵੇਗੀ ਜਿਸ ਨਾਲ ਕਿਸਾਨ ਖੁਦਕੁਸ਼ੀਆਂ ਲਈ ਮਜਬੂਰ ਹੋਣਗੇ| 
ਇਸ ਮੌਕੇ ਗਿਆਨ ਸਿੰਘ ਧੜਾਕ ਅਤੇ ਪਾਲ ਸਿੰਘ ਨਿਆਮੀਆਂ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ ਐਲਾਨੀਆਂ 23 ਫਸਲਾਂ ਤੇ ਐਮ.ਐਸ.ਪੀ. ਤੇ ਖਰੀਦ ਕੀਤੀ ਜਾਵੇ ਤਾਂ ਕਿਸਾਨ ਝੋਨੇ ਦੀ ਥਾਂ ਮੱਕੀ ਅਤੇ ਕਣਕ ਦੀ ਥਾਂ ਤੇਲ ਦੇ ਬੀਜ ਅਤੇ ਦਾਲ ਬੀਜਣਗੇ ਤਾਂ ਜੋ ਇਹਨਾਂ ਦੋਵਾ ਫਸਲਾਂ ਕਾਰਨ ਹੁੰਦੇ ਜਮੀਨ ਹੇਠਲੇ ਪਾਣੀ ਦੇ ਨੁਕਸਾਨ ਨੂੰ ਵੀ ਬਚਾਇਆ ਜਾ ਸਕੇ|
ਇਸ ਮੌਕੇ ਸੋਨੀ ਮਦਨਹੇੜੀ, ਪੰਡਿਤ ਹਰਬਚਨ ਲਾਲ, ਗੁਰਮੁੱਖ ਸਿੰਘ, ਚੇਤੰਨ ਸਿੰਘ ਖੂਨੀਮਾਜਰਾ, ਇਕਬਾਲ ਸਿੰਘ ਪੋਪਨਾ, ਕਿਰਨਦੀਪ ਸਿੰਘ ਦੇਹਕਲਾ, ਜੋਰਾ ਸਿੰਘ ਚੱਪੜਚਿੜੀ, ਗੁਰਮੀਤ ਸਿੰਘ ਖੂਨੀਮਾਜਰਾ, ਬਲਵਿੰਦਰ ਸਿੰਘ            ਰਸਨਹੇੜੀ, ਅਜਮੇਰ ਸਿੰਘ ਖੇੜਾ, ਪ੍ਰਭਜੋਤ ਸਿੰਘ, ਗੁਰਜੋਤ ਸਿੰਘ ਖਰੜ, ਗੁਰਜਿੰਦਰ ਸਿੰਘ ਪੋਪਨਾ, ਸੁਖਾ ਸਿੰਘ, ਭਿੰਦਰ ਸਿੰਘ ਪੰਨੂਆਂ, ਰਾਜਵੀਰ ਸਿੰਘ ਨੰਗਲ, ਜੀਤ ਸਿੰਘ, ਅਮਰੀਕ ਸਿੰਘ ਨਿਆਮੀਆਂ, ਦੀਵਾਨ ਸਿੰਘ ਮਲਕਪੁਰ ਅਤੇ ਗੁਰਤੇਜ ਸਿੰਘ ਮਦਨਹੇੜੀ ਹਾਜਿਰ ਸਨ|

Leave a Reply

Your email address will not be published. Required fields are marked *