ਖੇਤੀ ਕਾਨੂੰਨਾਂ ਨੂੰ ਰੱਦ ਕਰੇ ਸਰਕਾਰ : ਬੱਬੀ ਬਾਦਲ


ਐਸ ਏ ਐਸ  ਨਗਰ, 10 ਦਸੰਬਰ  (ਸ.ਬ.)  ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕੇਂਦਰ ਸਰਕਾਰ ਤੇ ਦੋਸ਼ ਲਗਾਇਆ ਹੈ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਸਰਕਾਰ  ਸੰਘਰਸ਼ ਨੂੰ ਤਾਰਪੀਡੋ ਕਰਨ ਵਿੱਚ ਲੱਗੀ ਹੋਈ ਹੈ ਜਿਸ ਵਿੱਚ ਪੰਜਾਬ ਦੇ ਕੁਝ ਸਿਆਸੀ ਆਗੂ ਵੀ ਸਾਮਿਲ  ਹਨ| 
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਖੇਡਾਂ ਖੇਡਣੀਆ ਬੰਦ ਕਰਕੇ ਤਰੁੰਤ  ਕਾਲੇ ਕਾਨੂੰਨਾਂ ਨੂੰ ਰੱਦ ਕਰੇ| ਉਹਨਾਂ ਕਿਹਾ ਕਿ ਕਈ ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਅਤੇ ਭਾਰਤ ਬੰਦ ਨੇ ਦੱਸ ਦਿੱਤਾ ਹੈ ਕਿ ਲੋਕ ਕਿਸਾਨਾਂ ਦੇ ਨਾਲ ਡੱਟ ਕੇ ਖੜੇ ਹਨ| ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹਨ ਅਤੇ ਦੇਸ਼ ਦੀ ਅਰਥ ਵਿਵਸਥਾ ਨੂੰ ਮਜਬੂਤ ਕਰਨ ਲਈ ਕਿਸਾਨਾਂ ਨੂੰ ਮਜਬੂਤ ਕਰਨਾ ਸਰਕਾਰਾਂ ਦਾ ਮੁਢਲਾ ਫਰਜ ਬਣਦਾ ਹੈ| 
ਉਹਨਾਂ ਦੋਸ਼  ਲਾਇਆ ਕਿ ਕਿਸਾਨ ਮਾਰੂ ਫੈਸਲਿਆਂ ਲਈ  ਉਹ ਸਿਆਸੀ ਲੋਕ ਜਿੰਮੇਵਾਰ ਹਨ, ਜਿਹਨਾਂ ਨੇ ਹਮੇਸ਼ਾ ਵੱਡੇ ਘਰਾਣਿਆਂ ਨਾਲ ਦੋਸਤੀ ਕਰਕੇ ਸਿਰਫ ਅਪਣੇ ਅਤੇ ਕਾਰੋਬਾਰ ਵਿੱਚ ਫਾਇਦੇ ਤੱਕ ਸੋਚ ਰੱਖੀ, ਅਤੇ ਇਸੇ ਕਾਰਨ ਦੇਸ਼ ਦੇ ਹਰੇਕ ਵਰਗ ਨੂੰ ਸੰਘਰਸ਼ ਦਾ ਰਾਹ ਆਪਣਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ| ਉਹਲਾਂ ਕਿਹਾ ਕਿ ਪੰਜਾਬ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ ਤੇ ਪੰਜਾਬ  ਹੁਣ ਉਹ ਆਰ-ਪਾਰ ਦਾ ਫੈਸਲਾ ਹੀ ਮਨਜ਼ੂਰ ਕਰੇਗਾ|

Leave a Reply

Your email address will not be published. Required fields are marked *