ਖੇਤੀ ਬਿਲਾਂ ਦਾ ਕਿਸਾਨਾਂ ਤੇ ਬਹੁਤ ਮਾਰੂ ਪ੍ਰਭਾਵ : ਪਵਿੱਤਰ ਕਮਾਲਪੁਰ

ਘਨੌਰ, 28 ਸਤੰਬਰ (ਅਭਿਸ਼ੇਕ ਸੂਦ) ਕਾਂਗਰਸੀ ਆਗੂ ਪਵਿੱਤਰ ਕਮਾਲਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ  ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲ ਦਾ ਵਿਰੋਧ ਹਰ ਵਰਗ ਕਰ ਰਿਹਾ ਹੈ ਅਤੇ ਅੱਜ ਦੇ ਸਮੇਂ ਵਿੱਚ ਕਿਸਾਨ ਮਾਰੂ ਨੀਤੀਆਂ ਦੇ ਰਾਹ ਪੈ ਰਹੀਆਂ ਦੇਸ਼ ਦੀਆਂ ਸਰਕਾਰਾਂ ਦਾ ਵਿਰੋਧ ਕਰਨਾ ਬਹੁਤ ਜਰੂਰੀ ਹੈ|
ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਇਹ ਲੜਾਈ ਇੱਕਲੇ ਕਿਸਾਨਾਂ ਅਤੇ ਮਜ਼ਦੂਰ ਭਰਾਵਾਂ ਦੀ ਨਹੀਂ ਸਗੋਂ ਇਹ ਪੂਰੇ ਦੇਸ਼ ਦੇ ਮਜ਼ਦੂਰ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ ਸਮਾਂ ਹੈ| ਉਹਨਾਂ ਕਿਹਾ ਕਿ ਇਨ੍ਹਾਂ ਬਿਲਾਂ ਦਾ ਕਿਸਾਨਾਂ ਤੇ ਬਹੁਤ ਮਾਰੂ ਪ੍ਰਭਾਵ            ਪਵੇਗਾ ਅਤੇ ਇਨ੍ਹਾਂ ਦੇ ਪਾਸ ਹੋਣ ਨਾਲ ਇਕੱਲੇ ਕਿਸਾਨ ਹੀ ਨਹੀਂ ਬਲਕਿ ਆੜ੍ਹਤੀਏ, ਮਜ਼ਦੂਰ ਅਤੇ ਛੋਟੇ ਵਪਾਰੀ ਵੀ ਖਤਮ ਹੋ ਜਾਣਗੇ| 

Leave a Reply

Your email address will not be published. Required fields are marked *