ਖੋਖਾ ਮਾਰਕੀਟ ਫੇਜ਼ 1 ਵਿੱਚ ਨਵੇਂ ਬਣੇ ਬਾਥਰੂਮਾਂ ਦਾ ਉਦਘਾਟਨ ਕੀਤਾ

ਐਸ ਏ ਐਸ ਨਗਰ, 21 ਜਨਵਰੀ (ਸ.ਬ.) ਸਥਾਨਕ ਫੇਜ਼ 1 ਦੀ ਖੋਖਾ ਮਾਰਕੀਟ ਵਿੱਚ ਨਵੇਂ ਬਣੇ ਬਾਥਰੂਮਾਂ ਦਾ ਉਦਘਾਟਨ ਨਗਰ ਨਿਗਮ ਮੁਹਾਲੀ ਦੇ ਸੀ. ਡਿਪਟੀ ਮੇਅਰ ਰਿਸ਼ਵ ਜੈਨ ਨੇ ਕੀਤਾ|
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਜੈਨ ਨੇ ਕਿਹਾ ਕਿ ਨਗਰ ਨਿਗਮ ਮੁਹਾਲੀ ਸ਼ਹਿਰ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸ਼ਹਿਰ ਦੇ ਵਿਕਾਸ ਲਈ ਨਗਰ ਨਿਗਮ ਵਲੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ| ਉਹਨਾ ਕਿਹਾ ਕਿ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਜਿੰਨੇ ਵੀ ਵਿਕਾਸ ਕੰਮ ਕਰਵਾਏ ਜਾ ਰਹੇ ਹਨ, ਉਹਨਾਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ|
ਇਸ ਮੌਕੇ ਕੌਂਸਲਰ ਭਾਰਤ ਭੂਸ਼ਣ ਮੈਣੀ ਨੇ ਕਿਹਾ ਕਿ ਇਹਨਾਂ ਬਾਥਰੂਮਾਂ ਨੂੰ ਬਣਾਉਣ ਦਾ ਬਜਟ ਤਿੰਨ ਲੱਖ ਰੁਪਏ ਸੀ ਅਤੇ ਇਹਨਾਂ ਬਾਥਰੂਮਾਂ ਦੇ ਬਣ ਜਾਣ ਨਾਲ ਮਾਰਕੀਟ ਦੇ ਕਰੀਬ ਢਾਈ ਸੋ ਦੁਕਾਨਦਾਰਾਂ ਨੂੰ ਸਹੂਲਤ ਮਿਲੇਗੀ| ਇਹਨਾਂ ਬਾਥਰੂਮਾਂ ਦੀ ਸਫਾਈ ਲਈ ਇਕ ਲੜਕੇ ਨੂੰ ਪੱਕੇ ਤੌਰ ਤੇ ਰਖਿਆ ਗਿਆ ਹੈ| ਇਸ ਮੌਕੇ ਸੁਨੀਲ ਪਿੰਕਾ, ਅਰੁਣ ਕੁਮਾਰ, ਭੁਪਿੰਦਰ ਸਿੰਘ, ਮਾਰਕੀਟ ਦੇ ਹੋਰ ਦੁਕਾਨਦਾਰ ਮੌਜੂਦ ਸਨ

Leave a Reply

Your email address will not be published. Required fields are marked *