ਖੱਡ ਵਿੱਚ ਬੱਸ ਡਿੱਗਣ ਕਾਰਨ 27 ਵਿਅਕਤੀਆਂ ਦੀ ਮੌਤ ਤੇ 69 ਜ਼ਖਮੀ

ਲਾਹੌਰ, 9 ਨਵੰਬਰ (ਸ.ਬ.) ਪਾਕਿਸਤਾਨ ਦੇ ਲਾਹੌਰ ਵਿੱਚ ਇਕ ਯਾਤਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ 27 ਵਿਅਕਤੀਆਂ ਦੀ ਮੌਤ ਹੋ ਗਈ ਅਤੇ 69 ਹੋਰ ਜ਼ਖਮੀ ਹੋ ਗਏ| ਦਰਅਸਲ ਇਕ ਤੇਜ਼ ਰਫਤਾਰ ਬੱਸ ਇਕ ਡੂੰਘੀ ਖੱਡ ਵਿੱਚ ਡਿੱਗ ਗਈ| ਮਿਲੀ ਜਾਣਕਾਰੀ ਮੁਤਾਬਕ ਬੱਸ ਵਿੱਚ 100 ਦੇ ਕਰੀਬ ਯਾਤਰੀ ਸਵਾਰ ਸਨ| ਬੱਸ ਕੋਹਤ ਤੋਂ ਰਾਏਵਿੰਦ ਜਾ ਰਹੀ ਸੀ ਪਰ ਰਸਤੇ ਵਿੱਚ ਹੀ ਕਲਾਰ ਕਾਹਰ ਸ਼ਹਿਰ ਕੋਲ ਹਾਦਸੇ ਦਾ ਸ਼ਿਕਾਰ ਹੋ ਗਈ| ਇਹ ਹਾਦਸਾ ਬੀਤੇ ਰਾਤ 10.00 ਵਜੇ ਦੇ ਕਰੀਬ ਵਾਪਰਿਆ| ਬੱਸ ਵਿੱਚ ਸਵਾਰ ਯਾਤਰੀ ਰਾਏਵਿੰਦ ਵਿੱਚ ਇਕ ਸਲਾਨਾ ਧਾਰਮਿਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਜਾ ਰਹੇ ਸਨ| ਜ਼ਖਮੀ 30 ਯਾਤਰੀਆਂ ਨੂੰ ਰਾਵਲਪਿੰਡੀ ਦੇ ਇਕ ਹਸਪਤਾਲ ਲਿਜਾਇਆ ਗਿਆ ਅਤੇ ਬਾਕੀ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ| ਪੁਲੀਸ ਦਾ ਕਹਿਣਾ ਹੈ ਕਿ ਬੱਸ ਡਰਾਈਵਰ ਤੇਜ਼ ਰਫਤਾਰ ਨਾਲ ਬੱਸ ਚਲਾ ਰਿਹਾ ਸੀ ਅਤੇ ਜਿਸ ਕਾਰਨ ਬੱਸ ਖੱਡ ਵਿੱਚ ਜਾ ਡਿੱਗੀ|  ਓਧਰ ਪਾਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਸ ਘਟਨਾ ਨੂੰ ਲੈ ਕੇ ਦੁੱਖ ਜ਼ਾਹਰ ਕੀਤਾ ਹੈ| ਉਨ੍ਹਾਂ ਨੇ ਹਾਸਦੇ ਵਿਚ ਵਿੱਚ ਮਰਨ ਵਾਲਿਆਂ ਦੀ ਰਿਪੋਰਟ ਮੰਗੀ ਹੈ ਅਤੇ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤਾ ਹੈ ਕਿ ਜ਼ਖਮੀਆਂ ਨੂੰ ਤੁਰੰਤ ਮੈਡੀਕਲ ਸਹਾਇਤਾ ਉਪਲੱਬਧ ਕਰਵਾਈ ਜਾਵੇ| ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਸੜਕ ਹਾਦਸਿਆਂ ਦਾ ਵਾਪਰਨਾ ਆਮ ਗੱਲ ਹੈ| ਖਸਤਾ ਹਾਲਤ ਰੋਡ ਤੇ ਡਰਾਈਵਰਾਂ ਦੀ ਅਣਗਿਹਲੀ ਨਾਲ ਜ਼ਿਆਦਾਤਰ ਹਾਦਸੇ ਵਾਪਰਦੇ ਹਨ| ਅਪ੍ਰੈਲ 2014 ਨੂੰ ਵੀ  ਕਲਾਰ ਕਾਹਰ ਵਿੱਚ ਵੀ ਇਕ ਯਾਤਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ, ਜਿਸ ਕਾਰਨ 15 ਵਿਅਕਤੀਆਂ ਦੀ ਮੌਤ ਹੋ ਗਈ ਸੀ|

Leave a Reply

Your email address will not be published. Required fields are marked *