ਖੱਬੇ ਪੱਖੀਆਂ ਨੂੰ ਘੇਰਨ ਲਈ ਸ਼ਾਹ ਤੋਂ ਬਾਅਦ ਹੁਣ ਯੋਗੀ ਕਰਣਗੇ ਕੇਰਲ

ਨਵੀਂ ਦਿੱਲੀ, 4 ਅਕਤੂਬਰ (ਸ.ਬ.) ਕੇਰਲ ਵਿੱਚ ਭਾਜਪਾ-ਆਰ.ਐਸ.ਐਸ. ਕਾਰਕੁੰਨਾ ਦੇ ਕਤਲਾਂ ਖਿਲਾਫ ਭਾਜਪਾ ਦੀ ਜਨ ਸੁਰੱਖਿਆ ਯਾਤਰਾ ਵਿਚ ਅੱਜ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਵੀ ਹਿੱਸਾ ਲਿਆ| ਯੋਗੀ ਨੇ ਕਰੀਬ 10 ਕਿਲੋਮੀਟਰ ਤੱਕ ਪੈਦਲ ਯਾਤਰਾ ਵਿਚ ਹਿੱਸਾ ਲਿਆ| ਪਹਿਲੇ ਦਿਨ ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਵੀ 10 ਕਿਲੋਮੀਟਰ ਦੀ ਪੈਦਲ ਯਾਤਰਾ ਕੀਤੀ ਸੀ| ਯਾਤਰਾ ਦੌਰਾਨ ਯੋਗੀ ਨੇ ਕਿਹਾ ਕਿ ਕੇਰਲ ਵਿਚ ਸਿਆਸੀ ਹੱਤਿਆਵਾਂ ਖਿਲਾਫ ਇਹ ਭਾਜਪਾ ਦੀ ਯਾਤਰਾ ਹੈ| ਉਨ੍ਹਾਂ ਨੇ ਕਿਹਾ ਕਿ ਖੱਬੇਪੱਖੀ ਕੇਰਲ ਸਰਕਾਰ ਵਿਚ ਆਪਣੀ ਵਿਚਾਰਧਾਰਾ ਦੇ ਵਿਰੋਧ ਕਰਨ ਵਾਲਿਆਂ ਦਾ ਕਤਲ ਕਰਵਾ ਰਹੇ ਹਨ|
ਵਿੱਚ ਪੈਦਲ ਯਾਤਰਾ

Leave a Reply

Your email address will not be published. Required fields are marked *