ਗਊਸ਼ਾਲਾਵਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਬਹਾਲ ਰੱਖੀ ਜਾਵੇ: ਕੀਮਤੀ ਲਾਲ ਭਗਤ

ਐਸ.ਏ.ਐਸ.ਨਗਰ, 21 ਅਪ੍ਰੈਲ (ਸ.ਬ.) ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਕੀਮਤੀ ਲਾਲ ਭਗਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਗਊਸ਼ਾਲਾਵਾਂ ਨੂੰ ਦਿੱਤੀ ਜਾ ਰਹੀ ਮੁਫਤ ਬਿਜਲੀ ਦੀ ਸਹੂਲਤ ਬਰਕਰਾਰ ਰੱਖੀ ਜਾਵੇ|
ਅੱਜ ਇੱਕ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਵਿੱਚ 472 ਦੇ ਕਰੀਬ ਗਊਸ਼ਾਲਾਵਾਂ ਵਿੱਚ 2 ਲੱਖ 80 ਹਜਾਰ ਦੇ ਕਰੀਬ ਗਊ ਧਨ ਦੀ ਸੰਭਾਲ ਕੀਤੀ ਜਾ ਰਹੀ ਹੈ ਇਹਨਾਂ ਗਊਸ਼ਲਾਵਾਂ ਨੂੰ ਪਿਛਲੀ ਸਰਕਾਰ ਵੱਲੋਂ ਮੁਫਤ ਬਿਜਲੀ ਅਤੇ ਦਿੱਤੀਆਂ ਹੋਰ ਸਹੂਲਤਾਂ ਜਾਰੀ ਰਹਿਣੀਆਂ ਚਾਹੀਦੀਆਂ ਹਨ|  ਉਹਨਾਂ ਕਿਹਾ ਕਿ ਪੰਜਾਬ ਵਿੱਚ ਬੇਸਹਾਰਾ ਗਊਆਂ ਦੀ ਗਿਣਤੀ 1 ਲੱਖ 10 ਹਜਾਰ ਦੇ ਕਰੀਬ ਹੈ, ਪੰਜਾਬ ਵਿੱਚ ਜ਼ਿਲ੍ਹਾ ਪੱਧਰ ਤੇ 22 ਕੈਟਲ ਪਾਊਂਡ ਬਣੇ ਹੋਏ ਹਨ, ਇਹਨਾਂ ਕੈਟਲ ਪਾਉਂਡ ਵਿੱਚ ਪੰਜ-ਪੰਜ ਸ਼ੈਡ ਹੋਰ ਪਾਏ ਜਾਣ| ਉਹਨਾਂ ਮੰਗ ਕੀਤੀ ਕਿ ਪੰਜਾਬ ਦੀਆਂ ਸਾਰੀਆਂ ਹੱਡਾ ਰੋੜੀਆਂ ਦੀ ਰਜਿਸਟਰੇਸ਼ਨ ਕਰਵਾਈ ਜਾਵੇ ਤਾਂ ਕਿ ਹੱਡਾ ਰੋੜੀਆਂ ਵਿੱਚ ਗਊਆਂ ਦੀ ਹਤਿਆਂ ਕਰਨ ਵਾਲੇ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਹੋ ਸਕੇ|

Leave a Reply

Your email address will not be published. Required fields are marked *