ਗਊਸ਼ਾਲਾ ਦਾ ਪ੍ਰਬੰਧ ਤਸੱਲੀਬਖਸ : ਆਰ ਪੀ ਸ਼ਰਮਾ

ਐਸ ਏ ਐਸ ਨਗਰ, 23 ਨਵੰਬਰ (ਸ. ਬ.) ਕਂੌਸਲਰ ਆਰ ਪੀ ਸ਼ਰਮਾ ਨੇ ਅੱਜ ਸਥਾਨਕ ਗਊਸ਼ਾਲਾ ਦਾ ਦੌਰਾ ਕੀਤਾ ਅਤੇ ਉਥੋ ਦੇ ਪ੍ਰਬੰਧਕਾਂ ਦੀ ਕਾਰਗੁਜਾਰੀ ਉਪਰ ਤਸੱਲੀ ਪ੍ਰਗਟ ਕੀਤੀ ਹੈ| ਇਸ ਮੌਕੇ ਸ੍ਰੀ ਆਰ ਪੀ ਸ਼ਰਮਾ ਨੇ ਕਿਹਾ ਕਿ ਇਸ ਗਊਸ਼ਾਲਾ ਦੇ ਪ੍ਰਬੰਧ ਵਿਚ ਪਹਿਲਾਂ ਨਾਲੋਂ ਕਾਫੀ ਸੁਧਾਰ ਹੋਇਆ ਹੈ| ਹੁਣ ਜਾਨਵਰਾਂ ਦੀ ਦੇਖਭਾਲ ਲਈ ਇਕ ਪੱਕੇ ਡਾਕਟਰ ਦੀ ਨਿਯੁਕਤੀ ਕੀਤੀ ਗਈ ਹੈ| ਜਾਨਵਰਾਂ ਦੀ ਦੇਖਭਾਲ ਵੀ ਸਹੀ ਤਰੀਕੇ ਨਾਲ ਹੋ ਰਹੀ ਹੈ| ਉਹਨਾਂ ਕਿਹਾ ਨਗਰ ਨਿਗਮ ਦੀ ਮੀਟਿੰਗ ਵਿਚ ਇਸ ਗਊਸ਼ਾਲਾ ਨੂੰ ਵਿੱਤੀ ਸਹਾਇਤਾ ਦੇਣ ਲਈ ਮਤਾ ਪਾਇਆ ਗਿਆ ਹੈ, ਇਸ ਲਈ ਉਹ ਅੱਜ ਵਿਸ਼ੇਸ਼ ਤੌਰ ਤੇ ਇਸ ਗਊਸ਼ਾਲਾ ਦਾ ਪ੍ਰਬੰਧ ਦੇਖਣ ਗਏ ਸਨ|

Leave a Reply

Your email address will not be published. Required fields are marked *