ਗਊਸ਼ਾਲਾ ਵਿੱਚ ਪੰਜ ਲੱਤਾਂ ਵਾਲਾ ਵੱਛਾ ਆਇਆ

ਐਸ ਏ ਐਸ ਨਗਰ, 16 ਅਪ੍ਰੈਲ (ਸ.ਬ.) ਸਥਾਨਕ ਫੇਜ਼ 1 ਵਿੱਚ ਸਥਿਤ ਗਊਸ਼ਾਲਾ ਵਿੱਚ ਚਾਰ ਦਿਨ ਪਹਿਲਾਂ ਕੋਈ ਵਿਅਕਤੀ ਪੰਜ ਲੱਤਾਂ ਵਾਲਾ ਗਊ ਦਾ ਵੱਛਾ ਛੱਡ ਗਿਆ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਗਊਸ਼ਾਲਾ ਦੇ ਮੈਨੇਜਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਕੋਈ ਅਣਪਛਾਤਾ ਵਿਅਕਤੀ ਚਾਰ ਦਿਨ ਪਹਿਲਾਂ ਇਸ ਪੰਜ ਲੱਤਾਂ ਵਾਲੇ ਨਵਜੰਮੇ ਵੱਛੇ ਨੂੰ ਇਸ ਗਊਸ਼ਾਲਾ ਵਿੱਚ ਛੱਡ ਗਿਆ ਹੈ| ਇਸ ਵੱਛੇ ਦੀ ਮਾਤਾ ਗਊ ਨਾਲ ਨਾ ਹੋਣ ਕਰਕੇ ਗਊਸ਼ਾਲਾ ਪ੍ਰਬੰਧਕਾਂ ਵਲੋਂ ਇਸ ਵੱਛੇ ਨੂੰ ਬੋਤਲ ਨਾਲ ਦੁੱਧ ਪਿਲਾ ਕੇ ਇਸ ਦੀ ਪਰਵਰਿਸ ਕੀਤੀ ਜਾ ਰਹੀ ਹੈ| ਇਸ ਪੰਜ ਲੱਤਾਂ ਵਾਲੇ ਵੱਛੇ ਨੂੰ ਵੇਖਣ ਲਈ ਅਨੇਕਾਂ ਲੋਕ ਗਊਸ਼ਾਲਾ ਵਿੱਚ ਆ ਰਹੇ ਹਨ|

Leave a Reply

Your email address will not be published. Required fields are marked *