ਗਊ ਤਸਕਰੀ ਮਾਮਲਾ : ਭੀੜ ਵਲੋਂ ਵਿਅਕਤੀ ਦੀ ਹੱਤਿਆ

ਨਵੀਂ ਦਿੱਲੀ, 21 ਜੁਲਾਈ (ਸ.ਬ.) ਰਾਜਸਥਾਨ ਦੇ ਅਲਵਰ ਵਿੱਚ ਗਊ ਤਸਕਰੀ ਦੇ ਦੋਸ਼ ਵਿੱਚ ਇਕ ਵਿਅਕਤੀ ਦੀ ਭੀੜ ਨੇ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ| ਇਹ ਪੂਰਾ ਮਾਮਲਾ ਅਲਵਰ ਦੇ ਰਾਮਗੜ੍ਹ ਦੇ ਲਾਲਵੰਡੀ ਪਿੰਡ ਦਾ ਹੈ| ਮ੍ਰਿਤਕ ਦੀ ਪਛਾÎਣ ਅਕਬਰ ਖਾਨ ਦੇ ਰੂਪ ਵਿੱਚ ਹੋਈ ਹੈ| ਅਕਬਰ ਖਾਨ ਹਰਿਆਣਾ ਦੇ ਕੋਲਗਾਂਵ ਦਾ ਰਹਿਣ ਵਾਲਾ ਸੀ| ਦੱਸਿਆ ਜਾ ਰਿਹਾ ਹੈ ਕਿ ਅਕਬਰ ਖਾਨ 2 ਗਾਵਾਂ ਨੂੰ ਲੈ ਕੇ ਜਾ ਰਿਹਾ ਸੀ, ਉਦੋਂ ਕੁਝ ਲੋਕਾਂ ਨੂੰ ਉਸ ਦੇ ਗਊ ਤਸਕਰ ਹੋਣ ਦਾ ਸ਼ੱਕ ਹੋਇਆ ਅਤੇ ਉਨ੍ਹਾਂ ਲੋਕਾਂ ਨੇ ਉਸ ਤੇ ਹਮਲਾ ਕਰ ਦਿੱਤਾ|
ਜਾਣਕਾਰੀ ਮੁਤਾਬਕ ਭੀੜ ਵੱਲੋਂ ਹੱਤਿਆ ਕੀਤੇ ਜਾਣ ਦੇ ਮਾਮਲੇ ਤੇ ਹਾਲ ਹੀ ਵਿੱਚ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਵੀ ਸੁਣਾਇਆ ਸੀ| ਅਦਾਲਤ ਨੇ ਕਿਹਾ ਸੀ ਕਿ ਕੋਈ ਵੀ ਆਪਣੇ ਹੱਥ ਵਿੱਚ ਕਾਨੂੰਨ ਨਹੀਂ ਲੈ ਸਕਦਾ ਹੈ| ਦੇਸ਼ ਵਿੱਚ ਭੀੜਤੰਤਰ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਹੈ| ਸੁਪਰੀਮ ਕੋਰਟ ਨੇ ਸੂਬਾ ਦੀਆਂ ਸਰਕਾਰਾਂ ਨੂੰ ਸਖਤ ਹੁਕਮ ਦਿੱਤਾ ਕਿ ਉਹ ਸੰਵਿਧਾਨ ਮੁਤਾਬਕ ਕੰਮ ਕਰੇ| ਨਾਲ ਹੀ ਸੂਬੇ ਦੀਆਂ ਸਰਕਾਰਾਂ ਨੂੰ ਲਿੰਚਿੰਗ ਰੋਕਣ ਤੋਂ ਸੰਬੰਧਿਤ ਗਾਈਡਲਾਇੰਸ ਨੂੰ ਚਾਰ ਹਫਤੇ ਵਿੱਚ ਲਾਗੂ ਕਰਨ ਦਾ ਹੁਕਮ ਦਿੱਤਾ|
ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕੁੱਟਮਾਰ ਕਰਕੇ ਹੱਤਿਆ ਕਰਨ ਦੇ ਕਈ ਮਾਮਲੇ ਸਾਹਮਣੇ ਆਏ ਹਨ| ਅਦਾਲਤ ਨੇ ਕਿਹਾ ਕਿ ਸਰਕਾਰਾਂ ਹਿੰਸਾ ਦੀ ਆਗਿਆ ਨਹੀਂ ਦੇ ਸਕਦੀ ਹੈ| ਇਸ ਨੂੰ ਰੋਕਣ ਲਈ ਵਿਧਾਇਕ ਕਾਨੂੰਨ ਬਣਾਉਣ| ਗਾਵਾਂ ਦੀ ਸੁਰੱਖਿਆ ਦੇ ਨਾਂ ਤੋਂ ਹੋ ਰਹੀ ਭੀੜ ਦੀ ਹਿੰਸਾ ਉੱਤੇ ਰੋਕ ਲਾਉਣ ਦੇ ਸੰਬੰਧ ਵਿੱਚ ਦਿਸ਼ਾ ਨਿਰਦੇਸ਼ ਜਾਰੀ ਕਰਨ ਲਈ ਸੁਪਰੀਮ ਕੋਰਟ ਵਿੱਚ ਇਕ ਪਟੀਸ਼ਨ ਦਰਜ ਕੀਤੀ ਗਈ ਸੀ|

Leave a Reply

Your email address will not be published. Required fields are marked *