ਗਊ ਸੈੱਸ ਲਗਾ ਕੇ ਇਕੱਠੇ ਕੀਤੇ ਜਾਂਦੇ ਕਰੋੜਾਂ ਰੁਪਏ ਦੀ ਵਿਜੀਲੈਂਸ ਜਾਂਚ ਹੋਵੇ: ਕਰਨਲ ਸੋਹੀ

ਐਸ ਏ ਐਸ ਨਗਰ, 10 ਜੂਨ (ਸ.ਬ.) ਐਕਸ ਸਰਵਿਸ ਮੈਨ ਗ੍ਰੀਵਂੈਸਿਸ ਸੈਲ ਦੇ ਪ੍ਰਧਾਨ ਕਰਨਲ ਐਸ ਐਸ ਸੋਹੀ ਨੇ ਮੰਗ ਕੀਤੀ ਹੈ ਕਿ ਗਊ ਰਖਿਆ ਦੇ ਨਾਮ ਉਪਰ ਅਤੇ ਗਊ ਸੈਸ ਲਗਾ ਕੇ ਕਰੋੜਾਂ ਰੁਪਏ ਇਕਠੇ ਕੀਤੇ ਜਾਣ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ|
ਅੱਜ ਇਕ ਬਿਆਨ ਵਿਚ ਕਰਨਲ ਸੋਹੀ ਨੇ ਕਿਹਾ ਕਿ ਨਗਰ ਨਿਗਮ ਮੁਹਾਲੀ ਵਲੋਂ  ਇੱਕ ਸਾਲ ਤੋਂ ਵੱਧ ਸਮੇਂ ਤੋਂ ਗਊ ਸੱੈਸ ਲਗਾ ਕੇ ਕਰੋੜਾਂ ਰੁਪਏ ਇਕਠੇ ਕੀਤੇ ਗਏ ਹਨ, ਇਸ ਤੋਂ ਇਲਾਵਾ ਬਿਜਲੀ ਬਿਲਾਂ ਉਪਰ ਵੀ ਗਊ ਸੈਸ ਲਗਾ ਕੇ ਅਰਬਾਂ ਰੁਪਏ ਇਕਠੇ ਕੀਤੇ ਗਏ ਹਨ ਪਰ ਫਿਰ ਵੀ ਗਊਆਂ ਅਤੇ ਗਊ ਵੱਛੇ ਸੜਕਾਂ ਉਪਰ ਹੀ ਰੁਲਦੇ ਫਿਰਦੇ ਹਨ  ਅਤੇ ਬੇਮੌਤੇ ਮਾਰੇ ਜਾ ਰਹੇ ਹਨ, ਜਿਹਨਾਂ ਦੀ ਕੋਈ ਵੀ ਸੰਭਾਲ ਨਹੀਂ ਕਰਦਾ ਅਤੇ ਨਾ ਹੀ ਕੋਈ ਇਹਨਾਂ ਦਾ ਵਾਲੀ ਵਾਰਸ ਬਣਦਾ ਹੈ| ਉਹਨਾਂ ਕਿਹਾ ਕਿ ਬੀਤੇ ਕੱਲ ਫੇਜ਼-2 ਵਿੱਚ ਇੱਕ ਵੱਛੇ ਦੇ ਜਖਮੀ ਹੋਣ ਤੋਂ ਬਾਅਦ ਨਿਗਮ ਅਤੇ ਗਊਸ਼ਾਲਾ ਦੇ ਪ੍ਰਬੰਧਕਾਂ ਵੱਲੋਂ ਉਸਦੀ ਸਾਰ ਨਹੀਂ ਲਈ ਗਈ ਅਤੇ ਇਹ ਵੱਛਾ ਕਈ ਘੰਟੇ ਤਕ ਤੜਫਦਾ  ਰਿਹਾ| ਜਿਸ ਨਾਲ ਪ੍ਰਸ਼ਾਸਕ ਦੀ ਕਾਰਗੁਜਾਰੀ ਦੀ ਅਸਲੀਅਤ ਸਾਹਮਣੇ ਆ ਰਹੀ ਹੈ|
ਉਹਨਾਂ ਕਿਹਾ ਕਿ ਗਊਸ਼ਾਲਾ ਵਿਚ ਵੀ ਪਸ਼ੂਆਂ ਦਾ ਬੁਰਾ ਹਾਲ ਹੈ ਅਤੇ ਉਥੇ ਵੀ ਇਹਨਾਂ ਪਸ਼ੂਆਂ ਦੀ ਪੂਰੀ ਸੰਭਾਲ ਨਹੀਂ ਕੀਤੀ ਜਾ ਰਹੀ| ਉਹਨਾਂ ਕਿਹਾ ਕਿ ਗਊ ਸੈਸ ਲਗਾ ਕੇ ਇਕਠਾ ਕੀਤਾ ਜਾਂਦਾ ਕਰੋੜਾਂ ਰੁਪਇਆ ਆਖਰ ਜਾਂਦਾ ਕਿਥੇ ਹੈ ਅਤੇ ਗਊਸ਼ਾਲਾਵਾਂ ਨੂੰ ਵੀ ਇਹ ਪੈਸਾ ਮਿਲਦਾ ਨਹੀਂ ਲੱਗਦਾ| ਉਹਨਾਂ ਕਿਹਾ ਕਿ ਇਸ ਸਭ ਵਿਚ ਬਹੁਤ ਵੱਡੇ ਘਪਲੇਬਾਜੀ ਹੋਣ ਦਾ ਅੰਦਾਜਾ ਲਗਾਇਆ ਜਾ ਰਿਹਾ ਹੈ, ਇਸ ਲਈ ਵਿਜੀਲੈਂਸ ਨੂੰ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਰਾਹੀਂ ਇਸ ਮਾਮਲੇ ਦੀ ਡੂੰਘੀ ਜਾਂਚ ਕਰਕੇ ਅਸਲੀਅਤ ਸਾਹਮਣੇ ਲਿਆਉਣੀ ਚਾਹੀਦੀ ਹੈ|

Leave a Reply

Your email address will not be published. Required fields are marked *