ਗਟਰ ਉੱਪਰ ਢੱਕਣ ਨਾ ਹੋਣ ਕਾਰਨ ਹਾਦਸੇ ਵਾਪਰਨ ਦਾ ਖਤਰਾ

ਜੀਰਕਪੁਰ, 30 ਜੂਨ (ਪਵਨ ਰਾਵਤ) ਪ੍ਰਭਾਤ ਪਿੰਡ ਵਿੱਚ ਗੁੱਗਾ ਮਾੜੀ ਦੇ ਕੋਲ ਸੈਣੀ ਸਵੀਟਸ ਦੇ ਸਾਹਮਣੇ ਮੋੜ ਉੱਪਰ ਗਟਰ ਪਿਛਲੇ ਛੇ ਮਹੀਨੇ ਤੋਂ ਖੁੱਲਾ ਹੋਇਆ ਹੈ| ਇਸ ਤਰ੍ਹਾਂ ਲਗਦਾ ਹੈ ਕਿ ਜਿਵੇਂ ਪ੍ਰਸ਼ਾਸ਼ਨ ਕਿਸੇ ਵੱਡੇ ਹਾਦਸੇ ਦਾ ਇੰਤਜਾਰ ਕਰ ਰਿਹਾ ਹੋਵੇ| ਇਲਾਕਾ ਵਾਸੀ ਸੁਨੀਲ, ਮਨੋਜ ਅਤੇ ਭੁਪਿੰਦਰ ਨੇ ਦੱਸਿਆ ਕਿ ਇਸ ਗਟਰ ਤੋਂ ਢੱਕਣ ਪਿਛਲੇ 6 ਮਹੀਨੇ ਤੋਂ ਗਾਇਬ ਹੈ ਅਤੇ ਇਹ ਗਟਰ ਉਦੋਂ ਦਾ ਹੀ ਖੁਲ੍ਹਾ ਪਿਆ ਹੈ| ਮੋੜ ਉੱਪਰ ਹੀ ਇਹ ਗਟਰ ਹੋਣ ਕਰਕੇ ਦੂਜੇ ਪਾਸੇ ਤੋਂ ਆਉਂਦੇ ਵਾਹਨਾਂ ਦਾ ਟਾਇਰ ਇਸ ਗਟਰ ਵਿੱਚ ਪੈ ਜਾਂਦਾ ਹੈ ਅਤੇ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ| ਕਈ ਵਾਰੀ ਦੋ ਪਹੀਆ ਵਾਹਨ ਚਾਲਕ ਵੀ ਇਸ ਗਟਰ ਵਿੱਚ ਦੋ ਪਹੀਆ ਵਾਹਨ ਦਾ ਟਾਇਰ ਪੈ ਜਾਣ ਕਾਰਨ ਡਿੱਗ ਕੇ ਸੱਟਾਂ ਖਾ ਚੁੱਕੇ ਹਨ| ਉਹਨਾਂ ਮੰਗ ਕੀਤੀ ਕਿ ਇਸ ਗਟਰ ਉਪਰ ਜਲਦੀ ਤੋਂ ਜਲਦੀ ਢੱਕਣ ਰੱਖਿਆ ਜਾਵੇ|
ਇਸ ਸਬੰਧੀ ਜਦੋਂ ਨਗਰ ਕੌਂਸਲ ਜੀਰਕਪੁਰ ਦੇ ਕਾਰਜ ਸਾਧਕ ਅਫਸਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਗਟਰ ਕਿਸੇ ਨਿੱਜੀ ਅਦਾਰੇ ਵਾਲੇ ਦਾ ਹੈ ਕਿਉਂਕਿ ਸਰਕਾਰੀ ਗਟਰਾਂ ਦੇ ਢੱਕਣ ਗੋਲਾਕਾਰ ਹਨ ਜਦੋਂਕਿ ਇਹ ਚੌਰਸ ਹੈ| ਉਹਨਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ|

Leave a Reply

Your email address will not be published. Required fields are marked *