ਗਣਤੰਤਰ ਦਿਵਸ ਤੇ ਅਸਾਮ ਵਿੱਚ ਉਲਫਾ ਨੇ ਕੀਤੇ ਲੜੀਵਾਰ ਬੰਬ ਧਮਾਕੇ

ਕੋਲਕਾਤਾ, 26 ਜਨਵਰੀ (ਸ.ਬ.) ਸਖਤ ਸੁਰੱਖਿਆ ਵਿਚਕਾਰ ਗਣਤੰਤਰ ਦਿਵਸ ਮਨਾ ਰਹੇ ਅਸਾਮ ਵਿੱਚ ਅੱਜ ਉਲਫਾ ਅੱਤਵਾਦੀਆਂ ਵਲੋਂ ਕੀਤੇ ਗਏ ਲੜੀਵਾਰ ਬੰਬ ਧਮਾਕਿਆਂ ਨਾਲ ਉੱਪਰੀ ਅਸਾਮ ਕੰਬ ਉਠਿਆ| ਪੁਲੀਸ ਨੇ ਦੱਸਿਆ ਕਿ ਇਹ ਧਮਾਕੇ                     ਚਰਾਈਦੇਵ, ਸ਼ਿਵਸਾਗਰ, ਡਿਬਰੂਗੜ੍ਹ ਅਤੇ ਤਿਨਸੁਕੀਆ ਜ਼ਿਲੇ ਵਿੱਚ                 ਹੋÎਏ, ਜਦੋਂਕਿ ਇਸ ਹਮਲੇ ਵਿੱਚ ਕਿਸੇ ਨੁਕਸਾਨ ਜਾਂ ਕਿਸੇ ਜਾਇਦਾਦ ਦੇ ਨੁਕਸਾਨ ਹੋਣ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ| ਪੁਲੀਸ ਨੇ ਦੱਸਿਆ ਕਿ ਆਈ.ਈ.ਡੀ. (ਤਤਕਾਲਿਕ ਵਿਸਫੋਟਕ ਡਿਵਾਈਸ) ਘੱਟ ਤੀਬਰਤਾ ਵਾਲੇ ਸਨ ਅਤੇ ਇਹ ਧਮਾਕੇ ਅੱਤਵਾਦੀ ਸਮੂਹ ਨੇ ਕੇਵਲ ਆਪਣੀ ਮੌਜੂਦਗੀ ਦਰਜ ਕਰਾਉਣ ਲਈ               ਕੀਤੇ| ਡਿਬਰੂਗੜ੍ਹ ਵਿੱਚ ਧਮਾਕੇ ਚੌਕੀਢੀਂਗੀ ਪਰੇਡ ਗਰਾਊਂਡ ਤੋਂ 500 ਮੀਟਰ ਦੂਰ ਹੋਇਆ, ਜਿੱਥੇ ਇਕ ਅਧਿਕਾਰਤ ਸਮਾਗਮ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ ਜਾ ਰਿਹਾ ਸੀ| ਉਨ੍ਹਾਂ ਨੇ ਹੋਰ ਦੱਸਿਆ ਕਿ ਸਖਤ ਸੁਰੱਖਿਆ ਹੋਣ ਦੇ ਕਾਰਨ ਅੱਤਵਾਦੀਆਂ ਨੇ ਬੰਬ ਇਕ ਨਾਲੇ ਵਿੱਚ ਸੁੱਟ ਦਿੱਤੇ ਸਨ| ਚਰਾਈਦੇਵ ਜ਼ਿਲੇ ਵਿੱਚ ਧਮਾਕਾ ਢੋਲਬਗਾਨ ਦੇ ਪੈਟਰੋਲ ਪੰਪ ਦੇ ਕੋਲ ਅਤੇ ਬੀਹੂ ਬੋਰ ਵਿੱਚ ਹੋਇਆ| ਗੁਆਂਢੀ ਜ਼ਿਲੇ ਸ਼ਿਵਸਾਗਰ ਵਿੱਚ ਲੇਂਗੀਬੋਰ ਅਤੇ ਮਾਜਪੰਜ ਵਿੱਚ ਧਮਾਕਾ ਹੋਇਆ| ਪੁਲੀਸ ਨੇ ਦੱਸਿਆ ਕਿ ਤਿਨਸੁਕੀਆ ਜ਼ਿਲੇ ਵਿੱਚ ਦੋ ਆਈ.ਈ.ਡੀ. ਧਮਾਕੇ ਹੋਏ, ਇਕ ਸੀਸੀਮੀ ਪਿੰਡ ਵਿੱਚ ਇਕ ਖਾਲੀ ਟੈਂਕੀ ਦੇ ਕੋਲ੍ਹ ਅਤੇ ਦੂਜਾ ਸੁਕਨਾ ਪੁਖੂਰੀ ਇਲਾਕੇ ਦੇ ਢੋਲਾ ਪੁੱਲ੍ਹ ਦੇ ਕੋਲ੍ਹ| ਸੰਵੇਦਨਸ਼ੀਲ ਇਲਾਕੇ ਅਤੇ ਮਹੱਤਵਪੂਰਨ ਸੰਸਥਾਨਾਂ ਵਿੱਚ ਨੀਮ ਫੌਜ ਫੋਰਸ ਦੀ ਤਾਇਨਾਤੀ ਅਤੇ ਪੁਲੀਸ ਦੀ ਜਾਂਚ ਦੇ ਨਾਲ ਗਣਤੰਤਰ ਦਿਵਸ ਦੇ ਚੱਲਦੇ ਸੁਰੱਖਿਆ ਸਖਤ ਕੀਤੀ ਗਈ ਹੈ|

Leave a Reply

Your email address will not be published. Required fields are marked *