ਗਣਤੰਤਰ ਦਿਵਸ ਸਮਾਗਮ ਸਬੰਧੀ ਸਰਕਾਰੀ ਕਾਲਜ ਵਿਖੇ ਫਾਈਨਲ ਰਿਹਰਸਲ ਹੋਈ, ਸੁਰਖਿਆ ਦੇ ਸਖਤ ਪ੍ਰਬੰਧ ਕੀਤੇ

ਐਸ. ਏ. ਐਸ. ਨਗਰ, 24 ਜਨਵਰੀ (ਸ.ਬ.) ਸਰਕਾਰੀ ਕਾਲਜ      ਫੇਜ਼-6 ਵਿਖੇ ਕੀਤੇ ਜਾਣ ਵਾਲੇ ਗਣਤੰਤਰ ਦਿਵਸ ਸਮਾਗਮ ਸਬੰਧੀ ਅੱਜ ਫਾਈਨਲ ਰਿਹਰਸਲ ਕੀਤੀ ਗਈ| ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਆਮਦ ਨੂੰ ਮੁੱਖ ਰੱਖਦਿਆ ਅੱਜ ਚੌਕਸੀ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਅਤੇ ਸਮਾਗਮ ਵਾਲੀ ਥਾਂ ਦੀ ਸੂਹੀਆਂ ਕੁੱਤਿਆਂ ਨਾਲ             ਵਿਸ਼ੇਸ਼ ਜਾਂਚ ਪੜ੍ਹਤਾਲ ਕੀਤੀ ਗਈ|
ਇਸ ਮੌਕੇ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਲੋਂ ਗਣਤੰਤਰ ਦਿਵਸ ਮੌਕੇ ਪੇਸ਼ ਕੀਤੇ ਜਾਣ ਵਾਲੇ ਪ੍ਰੋਗਰਾਮ ਦੀ ਫਾਈਨਲ ਰਿਹਰਸਲ ਵੀ ਕੀਤੀ ਗਈ ਅਤੇ ਗਣਤੰਤਰ ਦਿਵਸ ਮੌਕੇ ਮਾਰਚ ਪਾਸਟ ਵਿਚ ਹਿੱਸਾ ਲੈਣ ਵਾਲੀਆਂ ਜਵਾਨਾਂ ਦੀਆਂ ਟੁਕੜੀਆਂ ਵਲੋਂ ਵੀ ਫਾਈਨਲ ਰਿਹਰਸਲ ਕੀਤੀ ਗਈ|
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਡੀ. ਐਸ. ਮਾਂਗਟ ਨੇ ਜਿਲ੍ਹੇ ਦੇ ਸਾਰੇ ਵਸਨੀਕਾਂ ਨੂੰ ਗਣਤੰਤਰ ਦਿਵਸ ਸਮਾਗਮ ਵਿਚ ਹਿੱਸਾ ਲੈਣ ਦਾ ਸੱਦਾ ਦਿੱਤਾ|
ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ ਸੰਬੰਧੀ ਫੇਜ਼-6 ਸਰਕਾਰੀ ਕਾਲਜ ਵਿਚ ਕਰਵਾਏ ਜਾਣ ਵਾਲੇ ਸਮਾਗਮ ਵਿਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਝੰਡਾ ਲਹਿਰਾਉਣਗੇ|
ਇਸ ਮੌਕੇ ਮੁੱਖ ਮੰਤਰੀ ਬਾਦਲ ਪੰਜਾਬ ਆਰਮਡ ਪੁਲੀਸ, ਪੰਜਾਬ ਪੁਲੀਸ ਅਤੇ ਐਨ. ਸੀ. ਸੀ. ਕੈਡਿਟਾਂ ਦੀਆਂ ਟੁਕੜੀਆਂ ਦੇ ਮਾਰਚ ਤੋਂ ਸਲਾਮੀ ਵੀ ਲੈਣਗੇ|

Leave a Reply

Your email address will not be published. Required fields are marked *