ਗਣਤੰਤਰ ਦਿਵਸ ਸੰਬੰਧੀ ਵਿਸ਼ੇਸ਼ ਦੌੜ ਵਿਚ ਦੌੜੇ ਸੰਤ ਈਸ਼ਰ ਸਿੰਘ ਅਤੇ ਜੈਮ ਸਮੇਤ ਕਈ ਸਕੂਲਾਂ ਦੇ ਐਨ. ਸੀ. ਸੀ. ਕੈਡਿਟ

ਐਸ.ਏ.ਐਸ. ਨਗਰ 27 ਜਨਵਰੀ (ਸ.ਬ.) ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਮੁਹਾਲੀ ਦੇ ਐਨ. ਸੀ. ਸੀ. ਕੈਡਟਾਂ ਵਲੋਂ ਐਨ. ਸੀ. ਸੀ. ਰੂਪਨਗਰ ਵਲੋਂ ਗਣਤੰਤਰ ਦਿਵਸ ਮੌਕੇ ਆਯੋਜਿਤ ਕੀਤੀ ਗਈ ਦੌੜ ਵਿੱਚ ਹਿੱਸਾ ਲਿਆ ਗਿਆ| ਇਹ ਦੌੜ ਗੁਰਦੁਆਰਾ ਸਾਹਿਬ ਸੋਹਾਣਾ ਤੋਂ ਆਰੰਭ ਹੋਈ ਜਿਸਨੂੰ ਯੂਨਿਟ ਕਮਾਂਡਰ ਕਰਨਲ ਜਸਵੀਰ ਸਿੰਘ ਵਲੋਂ ਆਰੰਭ ਕਰਵਾਇਆ ਗਿਆ| ਇਸ ਦੌੜ ਦੌਰਾਨ ਕੈਡਟਾਂ ਵਲੋਂ ਆਮ ਲੋਕਾਂ ਨੇ ਸਵੱਛ ਭਾਰਤ ਅਭਿਆਨ, ਬੇਟੀ ਬਚਾਉ,           ਬੇਟੀ ਪੜਾਉ ਬਾਰੇ ਵੀ ਜਾਗਰੂਕ ਕੀਤਾ ਗਿਆ| ਸਕੂਲ ਦੀ ਡਾਇਰੈਕਟਰ ਸ੍ਰੀਮਤੀ ਹਰਦੀਪ ਕੌਰ ਗਿੱਲ ਨੇ ਇਸ ਸੰਬੰਧੀ ਕਿਹਾ ਕਿ  ਅਜਿਹੇ ਅਭਿਆਨ ਅਨੇਕਤਾ ਵਿੱਚ ਏਕਤਾ ਦਾ ਸੁਨੇਹਾ    ਦੇਣ ਵਾਲੇ ਹੁੰਦੇ ਹਨ ਅਤੇ ਬੱਚਿਆਂ ਨੂੰ ਇਸ ਵਿੱਚ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ|
ਇਸ ਦੌੜ ਵਿੱਚ ਜੈਮ ਪਬਲਿਕ ਸਕੂਲ ਮੁਹਾਲੀ ਸਮੇਤ ਜਿਲ੍ਹੇ ਦੇ ਹੋਰਨਾਂ ਸਕੂਲਾਂ ਦੇ ਕੈਡਿਟ ਸ਼ਾਮਿਲ ਹੋਏ|

Leave a Reply

Your email address will not be published. Required fields are marked *