ਗਣਪਤੀ ਮਹਾਉਤਸਵ ਸਨਮਾਨ ਸਮਾਗਮ ਭਲਕੇ

ਐਸ ਏ ਐਸ ਨਗਰ, 20 ਅਕਤੂਬਰ (ਸ.ਬ.) ਸ੍ਰੀ ਗਣਪਤੀ ਮਹਾਉਤਸਵ ਕਮੇਟੀ ਦੇ ਵਲੋਂ ਸਨਮਾਨ ਸਮਾਗਮ 21 ਅਕਤੂਬਰ ਨੂੰ ਸਵੇਰੇ 11 ਵਜੇ ਸ੍ਰੀ ਲਕਸ਼ਮੀ ਨਰਾਇਣ ਮੰਦਰ ਫੇਜ਼ 11 ਵਿੱਚ ਕੀਤਾ ਜਾ ਰਿਹਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਚੇਅਰਮੈਨ ਸ੍ਰੀ ਰਮੇਸ਼ ਦੱਤ ਨੇ ਦੱਸਿਆ ਕਿ ਗਣੇਸ਼ ਉਤਸਵ ਦੌਰਾਨ ਸਹਿਯੋਗ ਦੇਣ ਵਾਲੀਆਂ ਮਾਰਕੀਟ ਕਮੇਟੀਆਂ, ਵੱਖ ਵੱਖ ਮੰਦਰ ਕਮੇਟੀਆਂ, ਕੀਰਤਨ ਮੰਡਲੀਆਂ, ਸਮਾਜ ਸੇਵੀ ਸੰਸਥਾਵਾਂ ਦਾ ਸਨਮਾਨ ਇਸ ਸਮਾਗਮ ਵਿੱਚ ਕੀਤਾ ਜਾਵੇਗਾ|
ਉਹਨਾਂ ਦੱਸਿਆ ਕਿ ਇਸ ਸਮਾਗਮ ਵਿੱਚ ਸ੍ਰੀ ਸ੍ਰੀ 1008 ਸੰਪੂਰਨਾਨੰਦ ਬ੍ਰਹਮਚਾਰੀ ਵੀ ਪਹੁੰਚਣਗੇ| ਉਹਨਾਂ ਦੇ ਨਾਲ ਹੀ ਮੁੱਖ ਮੰਤਰੀ ਪੰਜਾਬ ਦੇ ਓ ਐਸ ਡੀ ਸ੍ਰੀ ਅੰਕਿਤ ਬੰਸਲ, ਮੁਹਾਲੀ ਨਗਰ ਨਿਗਮ ਦੇ ਮੇਅਰ ਸ੍ਰੀ ਕੁਲਵੰਤ ਸਿੰਘ, ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਸ੍ਰੀ ਦੇਵੇਸ ਮੌਦਗਿਲ, ਨਗਰ ਨਿਗਮ ਮੁਹਾਲੀ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ, ਚੰਡੀਗੜ੍ਹ ਨਗਰ ਨਿਗਮ ਦੇ ਡਿਪਟੀ ਮੇਅਰ ਸ੍ਰੀ ਅਨਿਲ ਦੂਬੇ ਵੀ ਇਸ ਸਮਾਗਮ ਵਿੱਚ ਭਾਗ ਲੈਣਗੇ|

Leave a Reply

Your email address will not be published. Required fields are marked *