ਗਣਿਤ ਮੇਲਾ ਲਗਾਇਆ

ਐਸ ਏ ਐਸ ਨਗਰ, 28 ਜੁਲਾਈ (ਸ.ਬ.) ਸਰਕਾਰੀ ਹਾਈ ਸਕੂਲ ਫੇਜ਼ 6 ਵਿਖੇ ਬੱਚਿਆਂ ਵਿੱਚ ਗਣਿਤ ਦਾ ਡਰ ਦੂਰ ਕਰਨ ਲਈ ਮੇਲਾ ਲਗਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਗਣਿਤ ਨਾਲ ਸਬੰਧਿਤ ਵੱਖ ਵੱਖ ਕ੍ਰਿ੍ਰਆਵਾਂ ਦੀ ਪ੍ਰਦਰਸ਼ਨੀ ਲਗਾਈ| ਇਸ ਮੌਕੇ ਨਗਰ ਨਿਗਮ ਮੁਹਾਲੀ ਦੇ ਮੇਅਰ ਸ੍ਰ. ਕੁਲਵੰਤ ਸਿੰਘ, ਸਕੂਲ ਮੈਨੇਜਮਂੈਟ ਕਮੇਟੀ ਦੇ ਮਂੈਬਰ ਅਤੇ ਕਂੌਸਲਰ ਰਜਿੰਦਰ ਪ੍ਰਸਾਦ ਸ਼ਰਮਾ, ਗੁਰਦੁਆਰਾ ਕਮੇਟੀ ਫੇਜ਼ 6 ਦੇ ਪ੍ਰਧਾਨ ਸ੍ਰ. ਗੁਰਨਾਮ ਸਿੰਘ, ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਵੀ ਗਣਿਤ ਮੇਲੇ ਦਾ ਦੌਰਾ ਕੀਤਾ| ਇਸ ਮੌਕੇ ਭੁਪਿੰਦਰ ਸਿੰਘ, ਜੀਤ ਸਿੰਘ, ਸਕੂਲ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ|

Leave a Reply

Your email address will not be published. Required fields are marked *