ਗਣੇਸ਼ ਮਹੋਤਸਵ ਸੰਬੰਧੀ ਪ੍ਰੋਗਰਾਮਾਂ ਦਾ ਆਯੋਜਨ 12 ਤੋਂ 15 ਸਤੰਬਰ ਤੱਕ

ਐਸ. ਏ. ਐਸ ਨਗਰ, 1 ਸਤੰਬਰ (ਸ.ਬ.) ਸ੍ਰੀ ਗਣੇਸ਼ ਉਤਸਵ ਕਮੇਟੀ ਵਲੋਂ ਗਣੇਸ਼ ਮਹੋਤਸਵ ਦਾ ਤਿਉਹਾਰ ਮੁੱਖ ਮਾਰਕੀਟ, ਫੇਜ਼-9 ਮੁਹਾਲੀ ਵਿੱਚ ਬਹੁਤ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆ ਕਮੇਟੀ ਦੇ ਚੇਅਰਮੈਨ ਰਮੇਸ਼ ਦੱਤ ਅਤੇ ਪ੍ਰਧਾਨ ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ 12, 13, 14 ਅਤੇ 15 ਸਤੰਬਰ ਨੂੰ ਖਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ| ਗਣੇਸ਼ ਜੀ ਦੇ ਆਗਮਨ ਤੇ ਭਜਨ ਸਮਰਾਟ ਸ੍ਰੀ ਵਿਜੈ ਰਤਨ ਵੱਲੋਂ ਗਣੇਸ਼ ਜੀ ਦਾ ਗੁਣਗਾਨ ਕੀਤਾ ਜਾਵੇਗਾ| ਅੱਲੀ ਬ੍ਰਦਰਸ ਵੱਲੋਂ ਗਣੇਸ਼ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ ਅਤੇ ਭਜਨ ਸਮਰਾਟ ਮਦਨ ਸ਼ੋਕੀ ਵੱਲੋਂ ਭੇਟਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਣੇਗਾ|
ਉਹਨਾਂ ਦੱਸਿਆ ਕਿ ਬੱਚਿਆਂ ਦੇ ਡਾਂਸ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਬੱਚਿਆਂ ਨੂੰ ਨਕਦ ਇਨਾਮ ਦਿੱਤੇ ਜਾਣਗੇ| ਪਹਿਲਾ ਇਨਾਮ 31000, ਦੂਜਾ ਇਨਾਮ 21000 ਅਤੇ ਤੀਜਾ ਇਨਾਮ 11000 ਰੁਪਏ ਦਾ ਹੋਵੇਗਾ| ਉਹਨਾਂ ਦੱਸਿਆ ਕਿ ਮੁਕਾਬਲੇ ਵਿੱਚ ਭਾਗ ਲੈਣ ਦੇ ਚਾਹਵਾਨ ਬੱਚੇ ਆਪਣੇ ਫਾਰਮ ਮਿਊਜਿਕ ਪਾਇੰਟ ਫੇਜ਼ 9 ਵਿਖੇ ਜਮਾਂ ਕਰਵਾ ਸਕਦੇ ਹਨ|
ਉਹਨਾਂ ਦੱਸਿਆ ਕਿ 15 ਸਤੰਬਰ ਨੂੰ ਦੁਪਹਿਰ ਵੇਲੇ ਸੰਤਾਂ ਅਤੇ ਮਹਾਪੁਰਸ਼ਾਂ ਦੀ ਅਗਵਾਈ ਵਿੱਚ ਮਹਾਆਰਤੀ ਦਾ ਆਯੋਜਨ ਹੋਵੇਗਾ ਜਿਸਤੋਂ ਬਾਅਦ ਵਿਸ਼ਾਲ ਸੋਭਾ ਯਾਤਰਾ ਅਤੇ ਮੂਰਤੀ ਵਿਸਰਜਨ ਕੀਤਾ ਜਾਵੇਗਾ| ਉਹਨਾਂ ਦੱਸਿਆ ਕਿ ਸ਼ੋਭਾ ਯਾਤਰਾ ਦੇ ਨਾਲ ਹੀ ਤਿਰੰਗਾ ਯਾਤਰਾ ਵੀ ਕੱਢੀ ਜਾਵੇਗੀ ਜਿਸਦਾ ਮੁੱਖ ਆਕਰਸ਼ਨ 151 ਫੁੱਟ ਲੰਬਾ ਤਿਰੰਗਾ ਹੋਵੇਗਾ|

Leave a Reply

Your email address will not be published. Required fields are marked *