ਗਮਾਡਾ ਦੀ ਲਾਪਰਵਾਹੀ ਕਾਰਨ ਅਣਮੁੱਲਾ ਪਾਣੀ ਹੋ ਰਿਹਾ ਹੈ ਬਰਬਾਦ : ਧਨੋਆ

ਐਸ ਏ ਐਸ ਨਗਰ, 16 ਜਨਵਰੀ (ਸ.ਬ.) ਵਾਟਰ ਵਰਕਸ ਸੈਕਟਰ 69 ਤੋਂ ਸੈਕਟਰ 68 ਅਤੇ ਸੈਕਟਰ 69 ਨੂੰ ਪਾਣੀ ਦੀ ਸਪਲਾਈ ਹੁੰਦੀ ਹੈ ਪਰ ਉਥੇ ਕੰਡਮ ਮਸ਼ੀਨਰੀ ਕਾਰਨ ਅਕਸਰ ਹੀ ਪਾਣੀ ਸੜਕਾਂ ਉੱਪਰ ਘੁੰਮਦਾ ਰਹਿੰਦਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕਂੌਸਲਰ ਸਤਵੀਰ ਸਿੰਘ ਧਨੋਆ ਨੇ ਦੱਸਿਆ ਕਿ ਲੋਕ ਆਪਣੇ ਘਰਾਂ ਵਿੱਚ ਪਾਣੀ ਦੀ ਉਡੀਕ ਕਰ ਰਹੇ ਹੁੰਦੇ ਹਨ ਪਰ ਇਹ ਪਾਣੀ ਸੜਕਾਂ ਉੱਪਰ ਹੀ ਘੁੰਮਦਾ ਰਹਿੰਦਾ ਹੈ| ਹਰ ਦਿਨ ਹੀ ਇਹ ਸਥਿਤੀ ਦੇਖਣ ਵਿੱਚ ਆ ਰਹੀ ਹੈ| ਉਹਨਾਂ ਕਿਹਾ ਕਿ ਇਸ ਦਾ ਕਾਰਨ ਇਸ ਵਾਟਰ ਵਰਕਸ ਦੀ ਕੰਡਮ ਹੋਈ ਮਸ਼ੀਨਰੀ ਹੈ| ਉਹਨਾਂ ਕਿਹਾ ਕਿ ਗਮਾਡਾ ਨੇ ਕੁਝ ਸਮਾਂ ਪਹਿਲਾਂ ਹੀ ਇਹਨਾਂ ਇਲਾਕਿਆਂ ਵਿੱਚ ਪਾਣੀ ਦੇ ਰੇਟਾਂ ਵਿੱਚ ਵਾਧਾ ਕਰਦਿਆਂ ਦਾਅਵਾ ਕੀਤਾ ਸੀ ਕਿ ਇਸ ਇਲਾਕੇ ਵਿੱਚ 24 ਘੰਟੇ ਪਾਣੀ ਦੀ ਸਪਲਾਈ ਹੋਵੇਗੀ ਪਰ ਪਾਣੀ ਦੀ ਸਪਲਾਈ ਸਿਰਫ 5 ਘੰਟੇ ਹੀ ਹੋ ਰਹੀ ਹੈ| ਉਹਨਾਂ ਮੰਗ ਕੀਤੀ ਕਿ ਇਸ ਵਾਟਰ ਵਰਕਸ ਦੀ ਬੇਕਾਰ ਹੋਈ ਮਸ਼ੀਨਰੀ ਨੂੰ ਬਦਲਿਆ ਜਾਵੇ| ਇਸ ਮੌਕੇ ਰਾਜਬੀਰ ਸਿੰਘ, ਰਜਿੰਦਰ ਸਿੰਘ ਅਤੇ ਅਮਰਜੀਤ ਸਿੰਘ ਪਰਮਾਰ ਵੀ ਮੌਜੂਦ ਸਨ|

Leave a Reply

Your email address will not be published. Required fields are marked *