ਗਮਾਡਾ ਦੇ ਅਸਟੇਟ ਅਫਸਰ ਦਾ ਸੁਪਰਡੈਂਟ ਅਤੇ ਚਪੜਾਸੀ ਵਿਜੀਲੈਂਸ ਨੇ ਫੜੇ

ਗਮਾਡਾ ਦੇ ਅਸਟੇਟ ਅਫਸਰ ਦਾ ਸੁਪਰਡੈਂਟ ਅਤੇ ਚਪੜਾਸੀ ਵਿਜੀਲੈਂਸ ਨੇ ਫੜੇ
35000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ
ਐਸ. ਏ. ਐਸ. ਨਗਰ, 27 ਅਪ੍ਰੈਲ (ਸ.ਬ.) ਸਥਾਨਕ ਫੇਜ਼- 8 ਵਿੱਚ ਸਥਿਤ ਪੁੱਡਾ ਭਵਨ ਵਿੱਚ ਸਥਿਤ ਗਮਾਡਾ ਦੇ ਅਸਟੇਟ ਆਫਿਸ ਦਫਤਰ ਦੇ ਇੱਕ ਸੁਪਰਡੈਂਟ ਅਤੇ ਇੱਕ ਚਪੜਾਸੀ ਨੂੰ ਵਿਜੀਲੈਂਸ ਵਿਭਾਗ ਦੀ ਟੀਮ ਵਲੋਂ 35000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ| ਉਕਤ ਕਰਮਚਾਰੀਆਂ ਤੇ ਦੋਸ਼ ਹੈ ਕਿ ਉਹਨਾ ਨੇ ਸੈਕਟਰ 66 ਦੇ ਇੱਕ ਵਸਨੀਕ ਤੋਂ ਉਸਦੇ ਮਕਾਨ ਦੀ ਐਨ. ਉ. ਸੀ. ਜਾਰੀ ਕਰਨ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ ਪੀੜਿਤ ਵਲੋਂ ਇਸ ਸੰਬੰਧੀ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਵਿਜੀਲੈਂਸ ਵਿਭਾਗ ਵਲੋਂ ਬਾਕਾਇਦਾ ਨਾਲ ਬਿਠਾ ਕੇ ਇਹਨਾਂ ਦੋਵਾਂ ਨੂੰ ਰਿਸ਼ਵਤ ਦੀ ਰਕਮ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ|
ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਪੱਧਰ ਦੇ ਅਧਿਕਾਰੀ ਦੀ ਅਗਵਾਈ ਵਿੱਚ ਅੰਜਾਮ ਦਿੱਤੀ ਗਈ ਇਸ ਕਾਰਵਾਈ ਦੌਰਾਨ ਅਸਟੇਟ ਆਫਿਸ ਦੇ ਸੁਪਰਡੈਂਟ ਨਰਿੰਦਰਪਾਲ ਸਿੰਘ ਅਤੇ ਚਪੜਾਸੀ  ਕਰਮ ਸਿੰਘ ਨੂੰ ਸ਼ਿਕਾਇਤ ਕਰਤਾ ਤੋਂ 35 ਹਜਾਰ ਰੁਪਏ ਦੀ ਰਕਮ ਕਬੂਲ ਕਰਦਿਆਂ ਰੰਗੇ ਹੱਥੀ ਕਾਬੂ ਕਰ ਲਿਆ ਗਿਆ| ਇਹਨਾਂ ਦੋਵਾਂ ਨੂੰ ਵਿਜੀਲੈਂਸ ਵਿਭਾਗ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ|
ਵਿਜੀਲੈਂਸ ਵਿਭਾਗ ਦੇ  ਇੰਸਪੈਕਟਰ ਇੰਦਰਪਾਲ ਸਿੰਘ  ਨੇ ਦੱਸਿਆ ਕਿ ਸੈਕਟਰ 66 ਦੇ ਇੱਕ ਵਸਨੀਕ ਸ੍ਰ. ਨਸੀਬ ਸਿੰਘ ਸੰਧੂ ਵਲੋਂ ਵਿਜੀਲੈਂਸ ਵਿਭਾਗ ਕੋਲ ਸ਼ਿਕਾਇਤ ਕੀਤੀ ਗਈ ਸੀ ਕਿ ਗਮਾਡਾ ਦੇ ਉਕਤ ਕਰਮਚਾਰੀਆਂ ਵਲੋਂ ਉਹਨਾਂ ਦੇ ਮਕਾਨ ਦੀ ਐਨ. ਉ. ਸੀ. ਕਰਵਾਉਣ ਲਈ 50 ਹਜਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਘੱਟੋ ਘੱਟ 35 ਹਜਾਰ ਰੁਪਏ ਲੈਣ ਤੇ ਅੜੇ ਹੋਏ ਹਨ| ਸ੍ਰ. ਸਿੱਧੂ ਨੇ ਦੱਸਿਆ ਕਿ ਇਸ ਤੋਂ ਬਾਅਦ ਪੁਲੀਸ ਵਲੋਂ ਸ਼ਿਕਾਇਤ ਕਰਤਾ ਨਾਲ ਲੈ ਕੇ ਇਹਨਾਂ ਕਰਮਚਾਰੀਆਂ ਨੂੰ ਰੰਗੇ ਹੱਥੀ ਕਾਬੂ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਅਤੇ ਅੱਜ ਜਦੋਂ ਉਕਤ ਕਰਮਚਾਰੀਆਂ ਨੇ ਰਿਸ਼ਵਤ ਦੀ ਰਕਮ ਹਾਸਿਲ ਕੀਤੀ ਪੁਲੀਸ ਵਲੋਂ ਉਹਨਾਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਗਿਆ |
ਇਸ ਮੌਕੇ ਸ਼ਿਕਾਇਤ ਕਰਤਾ ਸ੍ਰ. ਨਸੀਬ ਸਿੰਘ ਸੰਧੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾ ਵਲੋਂ ਆਪਣੇ ਸੈਕਟਰ 78 ਦੇ ਮਕਾਨ ਲਈ ਗਮਾਡਾ ਵਿਚ ਐਨ. ਉ. ਸੀ. ਦੀ ਅਰਜੀ ਦਾਖਿਲ ਕੀਤੀ ਸੀ ਅਤੇ ਉਕਤ ਕਰਮਚਾਰੀ ਉਹਨਾਂ ਤੋਂ ਐਨ. ਉ. ਸੀ. ਜਾਰੀ ਕਰਨ ਲਈ ਰਿਸ਼ਵਤ ਮੰਗ ਰਹੇ ਸਨ| ਉਹਨਾਂ ਦੱਸਿਆ ਕਿ ਉਹਨਾਂ ਦੋਵਾਂ ਨੇ ਪਹਿਲਾਂ ਉਹਨਾਂ ਤੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ ਅਤੇ  ਬਾਅਦ ਵਿਚ 35 ਹਜ਼ਾਰ ਤੇ ਕੰਮ ਕਰਨ ਲਈ ਰਾਜੀ ਹੋ ਗਏ| ਉਹਨਾਂ ਦੱਸਿਆਂ ਕਿ ਇਸ ਸੰਬੰਧੀ ਉਹਨਾਂ ਵੱਲੋਂ ਵਿਜੀਲੈਂਸ ਵਿਭਾਗ ਨਾਲ ਸੰਪਰਕ ਕੀਤਾ ਗਿਆ ਅਤੇ ਅੱਜ ਇਹਨਾਂ ਵਿਅਕਤੀਆਂ ਨੂੰ ਪੁਲੀਸ ਵਲੋਂ ਰੰਗੇ ਹੱਥੀ ਕਾਬੂ ਕਰ ਲਿਆ ਗਿਆ|
ਭਲਕੇ ਦੋਵੇਂ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ|

Leave a Reply

Your email address will not be published. Required fields are marked *