ਗਮਾਡਾ ਵੱਲੋਂ ਪਾਣੀ ਦੇ ਬਿਲਾਂ ਵਿੱਚ ਵਧਾਏ ਰੇਟ ਅਤੇ ਸੈਕਟਰ 76-80 ਦੇ ਮਸਲਿਆਂ ਨੂੰ ਲੈ ਕੇ ਅਲਾਟੀਆਂ ਵੱਲੋਂ ਪੁੱਡਾ ਭਵਨ ਵਿਖੇ ਧਰਨਾ

ਐਸ ਏ ਐਸ ਨਗਰ, 21 ਦਸੰਬਰ (ਸ.ਬ.) ਸੈਕਟਰ 76-80 ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ ਵੈਲਫੇਅਰ ਕਮੇਟੀ (ਰਜਿ) ਦੇ ਪ੍ਰਧਾਨ ਸੁੱਚਾ ਸਿੰਘ ਕਲੌੜ ਦੀ ਪ੍ਰਧਾਨਗੀ ਹੇਠ ਗਮਾਡਾ ਵੱਲੋਂ ਗਮਾਡਾ ਖੇਤਰ ਅਧੀਨ ਆਉਂਦੇ ਸੈਕਟਰਾਂ ਦੇ 5:5 ਗੁਣਾ ਪਾਣੀ ਦੇ ਬਿਲਾਂ ਵਿੱਚ ਵਧਾਏ ਰੇਟ ਅਤੇ ਸੈਕਟਰ 76-80 ਦੇ ਮਸਲਿਆਂ ਨੂੰ ਲੈ ਕੇ ਅਲਾਟੀਆਂ ਵੱਲੋਂ ਧਰਨਾ ਦਿੱਤਾ ਗਿਆ| ਜਿਸ ਵਿੱਚ ਸੈਕਟਰ 76-80 ਦੇ ਅਲਾਟੀਆਂ ਤੋਂ ਇਲਾਵਾ ਸਿਟੀਜਨ ਵੈਲਫੇਅਰ ਐਂਡ ਡਿਵੈਲਪਮੈਂਟ ਫੋਰਮ ਦੇ ਅਹੁਦੇਦਾਰ ਫੋਰਮ ਦੇ ਜਨਰਲ ਸਕੱਤਰ ਕੇ.ਐਲ.ਸਰਮਾ ਦੀ ਅਗਵਾਈ ਵਿੱਚ ਸਾਮਲ ਹੋਏ| ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਗਮਾਡਾ ਖੇਤਰ ਅਧੀਨ ਆਉਂਦੇ ਸੈਕਟਰਾਂ ਦੇ 5:5 ਗੁਣਾ ਪਾਣੀ ਦੇ ਬਿਲਾਂ ਵਿੱਚ ਵਧਾਏ ਰੇਟਾਂ ਨੂੰ ਲੈ ਕੇ ਸੈਕਟਰ 76-80 ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ ਵੈਅਫੇਅਰ ਕਮੇਟੀ ਵੱਲੋਂ ਮਿਤੀ 7 ਨਵੰਬਰ 2017 ਨੂੰ ਵਧੀਕ ਮੁੱਖ-ਸਕੱਤਰ, ਮਕਾਨ ਉਸਾਰੀ ਤੇ ਸਹਿਰੀ ਵਿਕਾਸ ਵਿਭਾਗ ਨੂੰ ਯਾਦ ਪੱਤਰ ਦਿੱਤਾ ਗਿਆ ਅਤੇ ਬਾਅਦ ਵਿੱਚ ਕਮੇਟੀ ਦੀ ਮੀਟਿੰਗ 15 ਨਵੰਬਰ 2017 ਨੂੰ ਗਮਾਡਾ ਦੇ ਅਧਿਕਾਰੀਆਂ ਜਿਸ ਵਿੱਚ ਵਧੀਕ ਮੁੱਖ-ਪ੍ਰਸਾਸਕ, ਚੀਫ ਇੰਜੀਨੀਅਰ ਅਤੇ ਗਮਾਡਾ ਦੇ ਹੋਰ ਅਧਿਕਾਰੀ ਵੀ ਸ਼ਾਮਲ ਸਨ, ਨੂੰ ਵੀ ਪਾਣੀ ਦੇ ਵਾਧੇ ਨੂੰ ਵਾਪਿਸ ਲੈਣ ਅਤੇ ਸੈਕਟਰ 76-80 ਦੇ ਭਖਦੇ ਮਸਲੇ ਜਿਵੇਂ ਬਾਕੀ ਰਹਿੰਦੇ ਅਲਾਟੀਆਂ ਨੂੰ ਪਲਾਟਾਂ ਦੇ ਕਬਜੇ ਦਿਵਾਉਣੇ, ਹਾਊਸਫੈਡ ਦੇ 52 ਫਲੈਟਾਂ ਦਾ ਮਸਲਾ ਹੱਲ ਕਰਨ, ਸੈਕਟਰ 78-79 ਦੀ ਸੜਕ ਦੇ ਨਜਾਇਜ ਤੌਰ ਤੇ ਰੇਤੇ ਬਜਰੀ ਦੇ ਡੰਪ ਨੂੰ ਹਟਾਉਣ, ਸੈਕਟਰ 79 ਦਾ ਵਾਟਰ ਵਰਕਸ ਚਾਲੂ ਕਰਨ, ਪਾਰਕਾਂ ਦਾ ਰੱਖ-ਰਖਾਵ ਕਰਨ, ਸੈਕਟਰ 76-80 ਦੀਆਂ ਸੜਕਾਂ ਤੇ ਪ੍ਰੀਮੀਕਸ ਪਾਉਣਾ ਅਤੇ ਸੈਕਟਰ 76-80 ਅਤੇ 85 -89 ਨੂੰ ਵੰਡਦੀ ਸੜਕ ਨੂੰ ਚਾਲੂ ਕਰਨ ਦੀ ਮੰਗ ਕੀਤੀ ਗਈ ਪਰੰਤੂ ਮਹੀਨੇ ਤੋਂ ਵੱਧ ਦਾ ਸਮਾਂ ਬੀਤਣ ਦੇ ਬਾਵਜੂਦ ਅਜੇ ਤੱਕ ਸਰਕਾਰ/ਗਮਾਡਾ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ| ਜਿਸ ਕਾਰਨ ਕਮੇਟੀ ਵੱਲੋਂ ਮਜਬੂਰ ਹੋ ਕੇ ਧਰਨਾ ਦੇਣਾ ਪਿਆ| ਇਸ ਮੌਕੇ ਆਗੂਆਂ ਨੇ ਗਮਾਡਾ/ਸਰਕਾਰ ਨੂੰ ਇੱਕ ਮਹੀਨੇ ਦੇ ਅੰਦਰ-ਅੰਦਰ ਪਾਣੀ ਦੇ ਬਿਲਾਂ ਵਿੱਚ ਕੀਤਾ ਵਾਧਾ ਵਾਪਿਸ ਲੈਣ ਅਤੇ ਸੈਕਟਰ 76-80 ਦੇ ਮਸਲਿਆਂ ਨੂੰ ਹੱਲ ਕਰਨ ਦੀ ਅਪੀਲ ਕੀਤੀ ਅਤੇ ਚਿਤਾਵਨੀ ਵੀ ਦਿੱਤੀ ਕਿ ਜੇਕਰ ਮਿਥੇ ਸਮੇ ਦੇ ਅੰਦਰ ਕਮੇਟੀ ਦੀਆਂ ਮੰਗਾਂ ਨੂੰ ਹੱਲ ਨਹੀਂ ਕੀਤਾ ਜਾਂਦਾ ਤਾਂ ਕਮੇਟੀ ਨੂੰ ਮਜਬੂਰ ਹੋ ਕੇ ਗਮਾਡਾ/ਸਰਕਾਰ ਵਿਰੁੱਧ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ | ਧਰਨੇ ਨੂੰ ਰਘਬੀਰ ਸਿੰੰਘ ਸੰਧ, ਸੁੱਚਾ ਸਿੰਘ ਕਲੌੜ, ਜੀ.ਐਸ ਪਠਾਨੀਆਂ, ਮੇਜਰ ਸਿੰਘ, ਸਰਦੂਲ ਸਿੰਘ ਪੂੰਨੀਆਂ ਅਮਰੀਕ ਸਿੰਘ, ਸੰਤ ਸਿੰਘ, ਗੁਰਮੇਲ ਸਿੰਘ ਢੀਡਸਾ, ਸੁਦਰਸ਼ਨ ਸਿੰਘ, ਨਿਰਮਲ ਸਿੰਘ ਸਭਰਵਾਲ, ਹਰਮੇਸ਼ ਲਾਲ, ਹਰਦਿਆਲ ਚੰਦ ਬਡਬਰ, ਦਰਸ਼ਨ ਸਿੰਘ ਅਧਿਆਤਮ ਪ੍ਰਕਾਸ, ਐਨ.ਕੇ ਤਰੇਹਨ, ਦਿਆਲ ਚੰਦ, ਕ੍ਰਿਸ਼ਨਾ ਮਿੱਤੂ, ਐਮ.ਪੀ ਸਿੰਘ, ਕੇ.ਐਲ.ਸਰਮਾ, ਅਮਰੀਕ ਸਿੰਘ ਸੋਮਲ, ਸਤਵੀਰ ਸਿੰਘ ਧਨੋਆ, ਮੋਹਨ ਸਿੰਘ, ਭੁਪਿੰਦਰ ਸਿੰਘ ਮਟੌਰੀਆ, ਪ੍ਰੇਮ ਸਾਗਰ ਗੁਪਤਾ, ਸਤਨਾਮ ਸਿੰਘ ਭਿੰਡਰ, ਸੁਖਦੇਵ ਸਿੰਘ ਦੁਆਬਾ, ਜੀਤ ਸਿੰਘ, ਰਮਣੀਕ ਸਿੰਘ ਅਤੇ ਡਾ. ਮਨਮੋਹਨ ਸਿੰਘ ਨੇ ਸੰਬੋਧਨ ਕੀਤਾ|

Leave a Reply

Your email address will not be published. Required fields are marked *