ਗਮਾਡਾ ਵੱਲੋਂ ਬਣਾਈਆ ਲਾਈਬ੍ਰੇਰੀਆਂ ਲੋਕਾਂ ਦੀ ਸਹੂਲਤ ਲਈ ਖੋਲ੍ਹਣ ਦੀ ਮੰਗ

ਐਸ ਏ ਐਸ ਨਗਰ, 29 ਜੁਲਾਈ (ਸ.ਬ.) ਮਿਉਂਸਪਲ ਕੌਂਸਲਰ ਸੁਰਜੀਤ ਕੌਰ ਸੋਢੀ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਗਮਾਡਾ ਵੱਲੋਂ ਸ਼ਹਿਰ ਦੇ ਵੱਖ-ਵੱਖ ਥਾਵਾਂ ਉਪਰ ਬਣਾਈਆਂ ਗਈਆਂ 6 ਲਾਈਬ੍ਰੇਰੀਆਂ ਲੋਕਾਂ ਦੀ ਸਹੂਲਤ ਲਈ ਖੋਲ ਦਿੱਤੀਆਂ ਜਾਣ|
ਅੱਜ ਇੱਕ ਬਿਆਨ ਵਿੱਚ ਕੌਂਸਲਰ ਸੁਰਜੀਤ ਕੌਰ ਸੋਢੀ ਨੇ ਕਿਹਾ ਕਿ ਗਮਾਡਾ ਨੇ ਰੋਜ ਗਾਰਡਨ ਸੈਕਟਰ-60, ਬੋਗਨ ਵਿਲਾ ਪਾਰਕ ਸੈਕਟਰ-59, ਮਿਊਜੀਕਲ ਪਾਰਕ ਸੈਕਟਰ-70, ਨੇਬਰਹੁਡ ਪਾਰਕ ਸੈਕਟਰ-69, 65 ਅਤੇ ਸੈਕਟਰ-56 ਵਿਚ ਉਸਾਰੀਆਂ ਹਨ|
ਇਹਨਾਂ ਦੇ ਨਿਰਮਾਣ ਦਾ ਕੰਮ ਫਰਵਰੀ 2017 ਵਿੱਚ ਪੂਰਾ ਹੋ ਚੁਕਿਆ ਹੈ| ਪਰ ਇਹ ਲਾਈਬ੍ਰੇਰੀਆਂ ਅਜੇ ਤੱਕ ਲੋਕਾਂ ਦੀ ਸਹੂਲਤ ਲਈ ਨਹੀਂ ਖੋਲ੍ਹੀਆਂ ਗਈਆਂ|
ਉਹਨਾਂ ਕਿਹਾ ਕਿ 20 ਜੂਨ 2017 ਨੂੰ ਗਮਾਡਾ ਨੇ ਇਹਨਾਂ ਲਾਇਬ੍ਰੇਰੀਆਂ ਅਤੇ ਸੈਕਟਰ-69  ਵਿੱਚ ਸਥਿਤ ਦੋ ਓਪਨ ਏਅਰ ਥੀਏਟਰਾਂ ਦਾ ਚਾਰਜ ਨਗਰ ਨਿਗਮ ਐਸ ਏ ਐਸ ਨਗਰ ਨੂੰ ਦੇ ਦਿਤਾ ਹੈ ਪਰ ਨਗਰ ਨਿਗਮ ਨੇ ਵੀ ਇਹ  ਲਾਈਬ੍ਰੇਰੀਆਂ ਲੋਕਾਂ ਦੀ ਸਹੂਲਤ ਲਈ ਖੋਹਲਣ ਪ੍ਰਤੀ ਕੋਈ ਕੰਮ ਨਹੀਂ ਕੀਤਾ| ਉਹਨਾਂ ਮੰਗ ਕੀਤੀ ਕਿ ਇਹ ਲਾਈਬ੍ਰੇਰੀਆਂ ਲੋਕਾਂ ਦੀ ਸਹੂਲਤ ਲਈ ਤੁਰੰਤ ਖੋਹਲੀਆਂ ਜਾਣ|
ਇਸ ਮੌਕੇ ਆਰ ਡਬਲਯੂ  ਏ, ਐਚ ਆਈ ਜੀ ਸੈਕਟਰ-70 ਦੇ ਪ੍ਰਧਾਨ ਕਮਲਨੈਣ ਸਿੰਘ ਸੋਢੀ ਵੀ ਮੌਜੂਦ ਸਨ|

Leave a Reply

Your email address will not be published. Required fields are marked *