ਗਮਾਡਾ ਵੱਲੋਂ ਸੈਕਟਰ-67 ਦੀ ਮਾਰਕੀਟ ਵਿਖੇ ਬਾਥਰੂਮਾਂ ਦੀ ਉਸਾਰੀ ਦੇ ਕੰਮ ਦਾ ਉਦਘਾਟਨ

ਐਸ.ਏ.ਐਸ.ਨਗਰ, 23 ਦਸੰਬਰ (ਸ.ਬ.) ਸੈਕਟਰ-67 ਦੀ ਮਾਰਕੀਟ ਵਿਖੇ ਅੱਜ ਗਮਾਡਾ ਵੱਲੋਂ ਬਾਥਰੂਮ ਬਨਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ, ਇਸ ਕੰਮ ਦੀ ਸ਼ੁਰੂਆਤ ਸ਼ਾਪਕੀਪਰ ਵੈਲਫੇਅਰ ਐਸੋਸੀਏਸ਼ਨ ਦੇ ਟੈਕਨੀਕਲ ਸਲਾਹਕਾਰ ਇੰਜ.ਐਨ.ਐਸ. ਕੱਲਸੀ ਨੇ ਟੱਕ ਲਗਾ ਕੇ ਕੀਤੀ| ਸ੍ਰੀ ਕਲਸੀ ਨੇ ਦਸਿਆ ਕਿ ਇਸ ਕੰਮ ਲਈ ਉਹ ਪਿਛਲੇ ਦੋ ਸਾਲ ਤੋਂ ਆਪਣੇ ਸਾਥੀਆਂ ਨਾਲ ਉਪਰਾਲੇ ਕਰ ਰਹੇ ਸਨ| ਇਸ ਮੌਕੇ ਗਮਾਡਾ ਦੇ ਐਸ.ਡੀ.ਓ ਭਗਵਾਨ ਦਾਸ ਤੇ ਹੋਰ ਸਟਾਫ, ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਬਾਜਵਾ, ਜ. ਸਕੱਤਰ ਰਾਜਾ ਸਿੰਘ, ਹਾਊਸ Tਨਰਜ਼  ਐਸੋਸੀਏਸ਼ਨ ਸੈਕਟਰ-67 ਦੇ ਪ੍ਰਧਾਨ ਮਹਿੰਦਰ ਸਿੰਘ, ਜਨਰਲ ਸਕੱਤਰ ਰਾਜ ਕੁਮਾਰ ਗਰਗ, ਮੈਂਬਰ ਅਜੈਬ ਸਿੰਘ, ਹਰਜਿੰਦਰ ਸਿੰਘ, ਜਗਤਾਰ ਸਿੰਘ ਜਗਮੇਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *