ਗਯਾ ਵਿੱਚ ਰਾਜਦ ਵਿਧਾਇਕ ਤੇ ਗੋਲੀਬਾਰੀ, ਨੁਕਸਾਨਿਆ ਗਿਆ ਵਾਹਨ

ਗਯਾ, 24 ਅਪ੍ਰੈਲ (ਸ.ਬ.) ਬਿਹਾਰ ਵਿੱਚ ਗਯਾ ਜ਼ਿਲ੍ਹੇ ਦੇ ਬੇਲਾਗੰਜ ਥਾਣਾ ਖੇਤਰ ਵਿੱਚ ਬੀਤੀ ਰਾਤ ਲੁੱਟਖੋਹ ਕਰ ਰਹੇ ਅਪਰਾਧੀਆਂ ਨੇ ਰਾਸ਼ਟਰੀ ਜਨਤਾ ਦਲ (ਰਾਜਦ) ਵਿਧਾਇਕ ਡਾ. ਸੁਰਿੰਦਰ ਯਾਦਵ ਦੇ ਵਾਹਨ ਤੇ ਗੋਲੀਆਂ ਚਲਾਈਆਂ| ਪੁਲੀਸ ਸੂਤਰਾਂ ਨੇ ਅੱਜ ਦੱਸਿਆ ਕਿ ਬੇਲਾਗੰਜ ਤੋਂ ਰਾਜਦ ਦੇ ਵਿਧਾਇਕ ਸ਼੍ਰੀ ਯਾਦਵ ਬੀਤੀ ਰਾਤ ਇਕ ਵਿਆਹ ਸਮਾਰੋਹ ਵਿੱਚ ਸ਼ਾਮਿਲ ਹੋਣ ਜੋਗਿਆ ਸਿਮਰਾ ਪਿੰਡ ਜਾ ਰਹੇ ਸੀ ਤਾਂ ਸੜਕ ਤੇ ਦਰੱਖਤ ਸੁੱਟ ਕੇ ਲੁੱਟ ਖੋਹ ਕਰ ਰਹੇ ਅਪਰਾਧੀਆਂ ਨੇ ਉਨ੍ਹਾਂ ਦੇ ਕਾਫਿਲੇ ਤੇ ਗੋਲੀਆਂ ਚਲਾਈਆਂ| ਪੁਲੀਸ ਦੇ ਮੁਤਾਬਕ ਅਪਰਾਧੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਵਿਧਾਇਕ ਦਾ ਵਾਹਨ ਖਰਾਬ ਹੋ ਗਿਆ, ਜਦੋਂਕਿ ਉਹ ਵਾਲ-ਵਾਲ ਬਚ ਗਏ| ਸੂਤਰਾਂ ਨੇ ਦੱਸਿਆ ਕਿ ਵਿਧਾਇਕ ਸ਼੍ਰੀ ਯਾਦਵ ਦੇ ਬਾਰਗੀਗਾਡਾਂ ਨੇ ਜਵਾਬੀ ਕਾਰਵਾਈ ਕਰਦੇ ਹੋਏ ਅਪਰਾਧੀਆਂ ਤੇ ਕਈ ਗੋਲੀਆਂ ਚਲਾਈਆਂ, ਜਿਸ ਦੇ ਬਾਅਦ ਲੁਟੇਰੇ ਫਰਾਰ ਹੋ ਗਏ| ਵਿਧਾਇਕ ਸ਼੍ਰੀ ਯਾਦਵ ਨੇ ਤੱਤਕਾਲ ਸੰਬੰਧਿਤ ਥਾਣੇ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ| ਸੂਚਨਾ ਮਿਲਦੇ ਹੀ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *