ਗਰਚਾ ਦੇ ਯਤਨਾਂ ਸਦਕਾ ਪਿੰਡ ਨਾਡਾ ਦੇ ਲੋਕਾਂ ਨੇ ਚੋਣਾਂ ਦਾ ਬਾਈਕਾਟ ਖਤਮ ਕੀਤਾ

ਨਵਾਂਗਰਾਉਂ, 14 ਮਈ (ਸ.ਬ.) ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਵੱਲੋਂ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਦੇ ਹੱਕ ਵਿਚ ਕੀਤੇ ਜਾ ਰਹੇ ਚੋਣ ਪ੍ਰਚਾਰ ਮੁਹਿੰਮ ਦੌਰਾਨ ਪਿੰਡ ਨਾਡਾ ਦੇ ਵਸਨੀਕਾਂ ਵੱਲੋਂ ਬੀਬੀ ਗਰਚਾ ਤੋਂ ਪ੍ਰਭਾਵਿਤ ਹੋ ਕੇ ਚੋਣਾਂ ਦਾ ਬਾਈਕਾਟ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ| ਇਹ ਫੈਸਲਾ ਪਿੰਡ ਨਾਡਾ ਦੀ ਨਗਰ ਖੇੜਾ ਧਰਮਸ਼ਾਲਾ ਵਿਖੇ ਬੀਬੀ ਗਰਚਾ ਦੀ ਅਗਵਾਈ ਵਿਚ ਪਿੰਡ ਵਾਸੀਆਂ ਦੀ ਇੱਕ ਭਰ੍ਹਵੀਂ ਮੀਟਿੰਗ ਦੌਰਾਨ ਕੀਤਾ ਗਿਆ|
ਮੀਟਿੰਗ ਵਿੱਚ ਹਾਜ਼ਰ ਲੋਕਾਂ ਨੇ ਬੀਬੀ ਗਰਚਾ ਨੂੰ ਪਿੰਡ ਦੀ ਜ਼ਮੀਨ ਨਾਲ ਸਬੰਧਿਤ ਸਭ ਤੋਂ ਵੱਡੇ ਮਸਲੇ ਬਾਰੇ ਜਾਣੂੰ ਕਰਵਾਇਆ ਜੋ ਕਿ ਪਿੰਡ ਦੇ ਲੋਕਾਂ ਵੱਲੋਂ ਚੋਣਾਂ ਦੇ ਕੀਤੇ ਬਾਈਕਾਟ ਦਾ ਮੁੱਖ ਵੱਡਾ ਕਾਰਨ ਸੀ| ਲੋਕਾਂ ਨੇ ਬੀਬੀ ਗਰਚਾ ਦੇ ਕਹਿਣ ਮੁਤਾਬਕ ਬਾਈਕਾਟ ਖਤਮ ਕਰ ਦਿੱਤਾ|
ਇਸ ਮੌਕੇ ਬੀਬੀ ਗਰਚਾ ਨੇ ਕਿਹਾ ਕਿ ਉਹ ਇੱਕ ਦੋ ਦਿਨਾਂ ਵਿਚ ਪਿੰਡ ਨਾਡਾ ਦੇ ਲੋਕਾਂ ਦੇ ਵਫਦ ਦੀ ਇੱਕ ਮੀਟਿੰਗ ਵੀ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਨਾਲ ਕਰਵਾਉਣਗੇ| ਬੀਬੀ ਗਰਚਾ ਵੱਲੋਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਪਿੰਡ ਨਾਡਾ ਹੀ ਨਹੀਂ ਬਲਕਿ ਇਸ ਇਲਾਕੇ ਦੇ ਹੋਰਨਾਂ ਪਿੰਡਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰੀ ਅਧਿਕਾਰੀਆਂ ਤੋਂ ਲੈ ਮੁੱਖ ਮੰਤਰੀ ਤੱਕ ਵੀ ਜਾਣਗੇ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਕ੍ਰਿਸ਼ਨ ਕੁਮਾਰ ਬਿੱਲਾ ਕੌਂਸਲਰ, ਮਹਿੰਦਰ ਬਹਿੜਾ ਸਾਬਕਾ ਕੌਂਸਲਰ, ਰਾਮਕੇਸ਼ ਪੰਚ, ਬਿੱਟੂ ਕਟਾਰੀਆ, ਜਗੀਰ ਰਾਮ, ਹੇਮਰਾਜ, ਦਿਆਲ ਕਾਲਸ, ਸੋਮਨਾਥ, ਮੱਖਣ ਤੁੰਬਲਾ, ਪ੍ਰਕਾਸ਼ ਬਾਦਲ, ਕਰਤਾਰ, ਭਾਗ ਸਿੰਘ ਸਿੰਘਾਦੇਵੀ, ਮਨਜੀਤ ਸਿੰਘ ਕੰਬੋਜ਼, ਰਵਿੰਦਰ ਸਿੰਘ ਰਵੀ ਪੈਂਤਪੁਰ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *