ਗਰਚਾ ਨੇ ਕੁਰਾਲੀ ਨਗਰ ਕੌਂਸਲ ਦੀ ਪ੍ਰਧਾਨ ਕ੍ਰਿਸ਼ਨਾ ਦੇਵੀ  ਨਾਲ ਪਾਣੀ ਦੇ ਮਸਲੇ ਸਬੰਧੀ ਕੀਤੀ ਮੁਲਾਕਾਤ

ਕੁਰਾਲੀ, 17 ਜੁਲਾਈ (ਸ.ਬ.) ਅੱਤ ਦੀ ਗਰਮੀ ਦੇ ਮੌਸਮ ਵਿੱਚ ਲੋਕਾਂ ਨੂੰ ਪਾਣੀ ਦੀ ਸਪਲਾਈ ਕੀਤੇ ਜਾਣ ਨੂੰ ਲੈ ਕੇ ਲੋਕਾਂ ਨੂੰ ਨਾ ਤਾਂ ਗੁੰਮਰਾਹ ਕੀਤਾ ਜਾਣਾ ਚਾਹੀਦਾ ਹੈ ਅਤੇ ਨਾ ਹੀ ਪਾਣੀ ਉਤੇ ਰਾਜਨੀਤੀ ਕੀਤੀ ਜਾਣੀ ਚਾਹੀਦੀ ਸਗੋਂ ਲੋਕਾਂ ਨੂੰ ਸਹੀ ਮਾਇਨਿਆਂ ਵਿੱਚ ਪਾਣੀ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ| ਇਹ ਵਿਚਾਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ਸ਼ਹਿਰ ਕੁਰਾਲੀ ਵਿੱਚ ਗੰਭੀਰ ਹੋ ਚੁੱਕੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਸ੍ਰੀਮਤੀ ਕ੍ਰਿਸ਼ਨਾ ਦੇਵੀ ਨਾਲ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ|
ਸ੍ਰੀਮਤੀ ਗਰਚਾ ਨੇ ਕਿਹਾ ਕਿ ਕੁਰਾਲੀ ਵਿੱਚ ਪਾਣੀ ਦਾ ਸੰਕਟ ਗਹਿਰਾਇਆ ਹੋਇਆ ਹੈ| ਗਮਾਡਾ ਵੱਲੋਂ ਸ਼ਹਿਰ ਵਿਚ ਲਗਾਏ ਗਏ ਚਾਰ ਟਿਊਬਵੈਲਾਂ ਨੂੰ ਅਜੇ ਤੱਕ ਚਾਲੂ ਨਹੀਂ ਕੀਤਾ ਗਿਆ ਹੈ| ਟਿਊਬਵੈਲਾਂ ਨੂੰ ਚਾਲੂ ਨਾ ਕਰਨ ਦਾ ਕਾਰਨ ਗਮਾਡਾ ਵੱਲੋਂ ਅਜੇ ਤੱਕ  ਟਿਊਬਵੈਲਾਂ ਨੂੰ ਨਗਰ ਕੌਸਲ ਦੇ ਹਵਾਲੇ ਨਾ ਕਰਨਾ ਹੈ | ਨਗਰ ਕੌਂਸਲ ਪਾਣੀ ਵਰਗੀਆਂ ਜ਼ਰੂਰਤਾਂ ਪ੍ਰਤੀ ਆਪਣੇ ਫਰਜ਼ ਪੂਰੇ ਕਰਨ ਵਿਚ ਕੋਤਾਹੀ ਵਰਤ ਰਹੀ ਹੈ| ਇਸ ਮੌਕੇ ਕੌਂਸਲ ਪ੍ਰਧਾਨ ਸ੍ਰੀਮਤੀ ਕ੍ਰਿਸ਼ਨਾ ਦੇਵੀ ਨੇ ਬੀਬੀ ਗਰਚਾ ਨੂੰ ਦੱਸਿਆ ਕਿ ਉਹਨਾਂ ਅਤੇ ਕੌਂਸਲ ਅਧਿਕਾਰੀਆਂ ਵੱਲੋ  ਗਮਾਡਾ ਅਧਿਕਾਰੀਆਂ ਨੂੰ ਟਿਊਬਵੈਲਾਂ ਸਬੰਧੀ ਕਈ ਵਾਰ ਕਿਹਾ ਜਾ ਚੁੱਕਾ ਹੈ  ਜਿਸ ਉਪਰੰਤ ਵੀ ਕੋਈ ਠੋਸ ਕਾਰਵਾਈ ਨਹੀਂ ਹੋਈ| ਸ੍ਰੀਮਤੀ ਗਰਚਾ ਨੇ ਮੌਕੇ ਤੇ ਹੀ ਗਮਾਡਾ ਅਧਿਕਾਰੀਆਂ ਨਾਲ ਫ਼ੋਨ ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਲੋਕਹਿਤ ਵਿਚ ਤੁਰੰਤ ਇਸ ਕੰਮ ਨੂੰ ਪਹਿਲ ਦੇ ਅਧਾਰ ਤੇ ਕਰਵਾTਣ ਲਈ ਕਿਹਾ ਤਾਂ ਜੋ  ਗਰਮੀ ਦੇ ਮੌਸਮ ਵਿੱਚ ਲੋਕਾਂ ਨੂੰ ਪਾਣੀ ਵਰਗੀ ਸਹੂਲਤ ਦੇਣ ਵਿੱਚ ਕੋਈ  ਕੋਤਾਹੀ ਨਾ ਹੋਵੇ| ਅਧਿਕਾਰੀਆ ਵੱਲੋਂ ਮੈਡਮ ਨੂੰੰ ਭਰੋਸਾ ਦਵਾਇਆ ਕਿ ਫੰਡਾਂ ਦੀ ਘਾਟ ਕਾਰਨ ਇਹ ਸਾਰਾ ਕੰੰਮ ਰੁਕਿਆ ਹੋਇਆ ਹੈ ਪਰ ਫੇਰ ਵੀ ਇਹ ਸਾਰਾ ਕੰਮ ਪਹਿਲ ਦੇ ਅਧਾਰ ਤੇ ਕਰ ਰਹਿ ਹਨ ਅਤੇ ਜਲਦੀ ਹੀ ਇਸਦਾ ਹੱਲ ਕੀਤਾ ਜਾਵੇਗਾ| ਇਸ ਮੌਕੇ ਪ੍ਰਧਾਨ ਕ੍ਰਿਸ਼ਨਾ ਕੁਮਾਰੀ ਵੱਲੋਂ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੂੰ ਦੱਸਿਆ ਗਿਆ ਕਿ ਨਗਰ ਕੌਸਿਲ ਵੱਲੋਂ ਦੋ ਲੱਖ ਰੁਪਏ ਖਰਚ ਕਰਕੇ ਆਰਜੀ ਤੌਰ ਤੇ ਦੋ ਟਿਊਬਵੈਲਾਂ ਨੂੰ ਚਾਲੂ ਕੀਤਾ ਜਾ ਰਿਹਾ ਹੈ ਜਿਸ  ਨਾਲ ਲੌਕਾਂ ਨੂੰ ਰਾਹਤ ਮਿਲੇਗੀ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੋਦ ਜੋਸ਼ੀ, ਵਿਸ਼ਵ ਬੰਦੂ, ਅਮਿਤ ਗੌਤਮ, ਰਾਜੇਸ਼ ਰਾਠੌਰ, ਲੱਕੀ ਕਲਸੀ, ਵਿਪਨ ਕੁਮਾਰ ਸਾਬਕਾ ਕੌਂਸਲਰ, ਹਿਮਾਂਸ਼ੂ ਧੀਮਾਨ, ਹਨੀ ਕਲਸੀ, ਸਤਨਾਮ ਸਿੰਘ ਧੀਮਾਨ ਅਤੇ ਰਾਜਿੰਦਰ ਸਿੰਘ ਕਾਕਾ ਪ੍ਰਧਾਨ ਰਾਜਪੂਤ ਸਭਾ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *