ਗਰਚਾ ਵਲੋਂ ਕੁਰਾਲੀ ਦੇ ਸਰਕਾਰੀ ਹਸਪਤਾਲ ਦੀ ਹਾਲਤ ਵਿਚ ਸੁਧਾਰ ਲਈ ਸਿਹਤ ਮੰਤਰੀ ਨਾਲ ਮੁਲਾਕਾਤ

ਐਸ ਏ ਐਸ ਨਗਰ, 10 ਅਪ੍ਰੈਲ  (ਸ. ਬ .) ਸੀਨੀਅਰ ਰਾਜਸੀ ਆਗੂ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ  ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨਾਲ  ਮੁਲਾਕਾਤ ਕੀਤੀ ਅਤੇ ਇਕ ਮੰਗ ਪੱਤਰ ਦੇ ਕੇ  ਮੰਗ ਕੀਤੀ ਕਿ ਕੁਰਾਲੀ ਦੇ ਸਰਕਾਰੀ ਹਸਪਤਾਲ ਦੀ ਹਾਲਤ ਸੁਧਾਰੀ               ਜਾਵੇ|
ਸ੍ਰੀਮਤੀ ਗਰਚਾ ਨੇ ਇਸ ਮੌਕੇ ਸਿਹਤ ਮੰਤਰੀ ਨੂੰ ਦਸਿਆ  ਕਿ ਨੈਸ਼ਨਲ ਹਾਈਵੇ-21 ਉਪਰ ਬਣੇ ਕੁਰਾਲੀ ਦੇ ਸਰਕਾਰੀ ਹਸਪਤਾਲ  ਵਿਚ ਸਹੂਲਤਾਂ ਦੀ ਭਾਰੀ ਘਾਟ  ਹੈ| ਕਰੀਬ 40,000 ਦੀ ਆਬਾਦੀ ਵਾਲੇ ਸਹਿਰ ਅਤੇ ਕਰੀਬ 100 ਪਿੰਡਾਂ ਦੇ ਲੋਕਾਂ ਦਾ ਇਲਾਜ ਕਰਨ ਵਾਲਾ ਹਸਪਤਾਲ ਖੁਦ ਹੀ ਗੰਭੀਰ ਬਿਮਾਰ ਹੋਇਆ ਪਿਆ ਹੈ| ਇਹ ਹਸਪਤਾਲ ਸਿਰਫ ਰੈਫਰ  ਸੈਂਟਰ ਬਣ ਕੇ ਰਹਿ ਗਿਆ ਹੈ| ਇਸ ਹਸਪਤਾਲ ਵਿਚ ਆਉਣ ਵਾਲੇ  ਛੋਟੀ ਮੋਟੀ ਬਿਮਾਰੀ ਵਾਲੇ ਮਰੀਜਾਂ ਅਤੇ ਹਾਦਸਿਆਂ ਵਿਚ ਜਖਮੀ ਹੋਏ ਲੋਕਾ ਨੂੰ ਚੰਡੀਗੜ ਰੈਫਰ ਕਰ ਦਿਤਾ ਜਾਂਦਾ ਹੈ|
ਸ੍ਰੀਮਤਾ ਗਰਚਾ ਨੇ ਕਿਹਾ ਕਿ ਇਸ ਹਸਪਤਾਲ ਵਿਚ ਡਾਕਟਰਾਂ ਦੀਆਂ ਸੱਤ ਪੋਸਟਾਂ ਹਨ ਪਰ ਇਥੇ ਸਿਰਫ ਤਿੰਨ ਹੀ ਡਾਕਟਰ ਹਨ|  ਇਹ ਤਿੰਨੇ ਡਾਕਟਰ ਵੀ ਆਰਜੀ ਤੌਰ ਉਪਰ ਨਿਯੁਕਤ ਹਨ, ਜੋ ਕਿ ਵਾਰੀ ਵਾਰੀ 24 ਘੰਟੇ ਡਿਊਟੀ ਦਿੰਦੇ ਹਨ| ਰਾਤ ਸਮੇਂ ਕੋਈ ਖਾਸ ਐਮਰਜੈਂਸੀ ਸਹੁਲੀਅਤ ਨਾ ਹੋਣ ਕਰਕੇ ਮਰੀਜ ਨੂੰ ਸਿਰਫ ਮੁੱਢਲਾ ਉਪਚਾਰ ਦੇ ਕੇ ਉਸ ਨੂੰ ਵੱਡੇ ਹਸਪਤਾਲ ਵਿਚ ਭੇਜ ਦਿਤਾ ਜਾਂਦਾ ਹੈ| ਇਸ ਹਸਪਤਾਲ ਵਿਚ ਅਲਟਰਾ ਸਾਉਂਡ ਮਸ਼ੀਨ ਤਾਂ ਹੈ ਪਰ ਉਹ ਵੀ  ਆਪਰੇਟਰ ਨਾ ਹੋਣ ਕਾਰਨ ਬੰਦ ਪਈ ਹੈ| ਇਸ ਹਸਪਤਾਲ ਵਿਚ ਕੋਈ ਸਪੈਲਿਸਟ  ਡਾਕਟਰ ਨਾ ਹੋਣ ਕਾਰਨ ਸਾਰੇ ਬੈਡ ਖਾਲੀ ਪਏ ਹਨ| ਸਰਕਾਰੀ ਹਸਪਤਾਲ ਦੀ ਬਿੰਲਡਿੰਗ ਭਾਵੇਂ ਵਧੀਆ ਬਣੀ ਹੋਈ ਹੈ ਪਰ ਸਹੁਲਤਾਂ ਦੀ ਘਾਟ ਕਾਰਨ ਇਹ ਵਿਰਾਨ ਪਈ ਹੈ| ਸਭ ਤੋਂ ਜਿਆਦਾ ਪ੍ਰੇਸ਼ਾਨੀ ਗਰਭਵਤੀ ਔਰਤਾਂ ਅਤੇ ਸ਼ਹਿਰ ਵਾਸੀਆਂ ਨੂੰ ਰਾਤ ਸਮੇਂ ਕਰਨਾ ਪੈਂਦਾ ਹੈ| ਇਸ ਹਸਪਤਾਲ ਵਿਚ  ਲੋੜੀਂਦੀਆਂ ਸਹੂਲੀਅਤਾਂ ਦੀ ਘਾਟ ਕਾਰਨ ਮਰੀਜਾਂ ਨੂੰ ਚ ੰਡੀਗੜ ਅਤੇ ਮੁਹਾਲੀ ਦੇ            ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਕਰਵਾਉਣਾ ਪੈਂਦਾ ਹੈ|
ਸ੍ਰੀਮਤੀ ਗਰਚਾ ਨੇ ਮੰਗ ਕੀਤੀ  ਕਿ  ਇਸ ਹਸਪਤਾਲ ਵੱਲ ਧਿਆਨ ਦੇ ਕੇ ਇਥੇ ਲੋਂੜੀਂਦੀਆਂ ਸਿਹਤ ਸਹੁਲੀਅਤਾਂ ਦਿਤੀਆਂ ਜਾਣ, ਇਸ ਨੂੰ ਅਪਗ੍ਰੇਡ ਕਰਕੇ ਇਥੇ  ਟ੍ਰਾਮਾ ਸੈਂਟਰ ਬਣਾਇਆ ਜਾਵੇ|
ਇਸ ਮੌਕੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਆਪਣੇ ਅਧਿਕਾਰੀਆਂ ਦੀ ਟੀਮ ਨੂੰ ਉਕਤ ਹਸਪਤਾਲ ਦਾ ਦੌਰਾ ਕਰਕੇ ਉਥੇ ਲੋੜੀਂਦੀਆਂ ਸਹੂਲੀਅਤਾਂ ਮੁਹਈਆ ਕਰਵਾਉਣ ਲਈ ਕਿਹਾ|
ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਗਰਚਾ ਨੇ ਕਿਹਾ ਕਿ ਕੁਰਾਲੀ ਦੇ ਲੋਕਾਂ ਦੀ ਇਸ ਵੱਡੀ ਸਮਸਿਆ ਦੇ ਹਲ ਲਈ ਉਹ ਪਾਰਟੀ ਪੱਧਰ ਤੋਂ ਉਪਰ ਉਠ ਕੇ ਉਪਰਾਲੇ ਕਰ ਰਹੇ ਹਨ| ਉਹਨਾਂ ਕਿਹਾ ਕਿ  10 ਸਾਲ ਦੇ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਇਸ ਹਸਪਤਾਲ ਦਾ ਬੁਰਾ ਹਾਲ ਹੋ ਗਿਆ ਹੈ| ਸ੍ਰੀਮਤੀ ਗਰਚਾ ਨੇ ਕਿਹਾ ਕਿ  ਉਹਨਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਕੈਪਟਨ ਸਰਕਾਰ ਆਉਣ ਤੋਂ ਬਾਅਦ ਇਸ  ਹਸਪਤਾਲ ਵਿਚ ਲੋੜੀਂਦੀਆਂ ਸਹੂਲਤਾਂ ਦਿਵਾਈਆਂ ਜਾਣਗੀਆਂ| ਉਹਨਾ ਕਿਹਾ ਕਿ ਕੈਪਟਨ ਸਰਕਾਰ ਲੋਕਾਂ ਦੀਆਂ ਉਮੀਦਾਂ ਉਪਰ ਪੂਰਾ ਉਤਰੇਗੀ| ਉਹ ਖਰੜ ਹਲਕੇ ਦੀਆਂ ਸਮਸਿਆਵਾਂ ਦੇ ਹੱਲ ਲਈ ਯਤਨ ਕਰਦੇ ਰਹਿਣਗੇ ਅਤੇ ਪਾਰਟੀ ਪੱਧਰ ਤੋਂ ਉਪਰ ਉਠ ਕੇ ਲੋਕਾਂ ਦੇ ਮਸਲੇ ਹਲ ਕਰਵਾਉਣ ਲਈ ਉਪਰਾਲੇ ਕਰਦੇ ਰਹਿਣਗੇ|

Leave a Reply

Your email address will not be published. Required fields are marked *