ਗਰਦਨ ਵਿੱਚ ਗੋਲੀ ਲੱਗਣ ਦੇ ਬਾਵਜੂਦ ਠੀਕ ਠਾਕ ਹੈ ਆਸਟ੍ਰੇਲੀਆਈ ਪੱਤਰਕਾਰ

ਮਨੀਲਾ, 16 ਜੂਨ (ਸ.ਬ.) ਫਿਲਪੀਨਜ਼ ਵਿੱਚ ਜਾਰੀ ਸੰਘਰਸ਼ ਦਰਮਿਆਨ ਇਕ ਆਸਟ੍ਰੇਲੀਆਈ ਪੱਤਰਕਾਰ ਐਡਮ ਹਾਰਵੀ ਗਰਦਨ ਵਿੱਚ ਗੋਲੀ ਲੱਗਣ ਕਾਰਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਖੁਸ਼ਕਿਸਮਤੀ ਨਾਲ ਉਹ ਬਚ ਗਏ| ਹਾਰਵੀ ਨੇ ਫਿਲਪੀਨਜ਼ ਦੇ ਸ਼ਹਿਰ ਮਰਾਵੀ ਦੇ ਹਸਪਤਾਲ ਵਿੱਚ ਆਪਣਾ ਇਲਾਜ ਕਰਵਾਇਆ ਅਤੇ ਹੁਣ ਉਹ ਬਿਲਕੁੱਲ ਠੀਕ ਹਨ| ਡਾਕਟਰ ਨੇ ਉਨ੍ਹਾਂ ਦੀ ਗਰਦਨ ਵਿੱਚੋਂ ਗੋਲੀ ਕੱਢੀ| ਐਡਮ ਮੀਡੀਆ ਸਮੂਹ ਏਬੀਸੀ ਵਿੱਚ ਪੱਤਰਕਾਰ ਹਨ|
ਉਨ੍ਹਾਂ ਨੇ ਟਵੀਟ ਜ਼ਰੀਏ ਆਪਣੀ ਗਰਦਨ ਦੇ ਐਕਸ-ਰੇਅ ਦੀ ਤਸਵੀਰ ਜਾਰੀ ਕੀਤੀ ਹੈ, ਜਿਸ ਵਿੱਚ ਇਕ ਗੋਲੀ ਉਨ੍ਹਾਂ ਦੀ ਗਰਦਨ ਵਿੱਚ ਫਸੀ ਹੋਈ ਨਜ਼ਰ ਆ ਰਹੀ ਹੈ| ਆਪਣੇ ਨਾਲ ਵਾਪਰੀ ਘਟਨਾ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹੈਲਮੇਟ ਅਤੇ ਜੈਕਟ ਪਹਿਨੀ ਹੋਈ ਸੀ| ਉਹ ਕਾਰ ਵਿੱਚੋਂ ਖਾਣਾ ਅਤੇ ਪਾਣੀ ਕੱਢ ਰਹੇ ਸਨ ਕਿ ਇਕ ਕ੍ਰਿਕਟ ਗੇਂਦ ਉਨ੍ਹਾਂ ਦੀ ਗਰਦਨ ਵਿੱਚ ਆ ਕੇ ਲੱਗੀ|
ਉਨ੍ਹਾਂ ਦੱਸਿਆ ਕਿ ਜ਼ਖਮੀ ਹੋਣ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਨੂੰ ਮੁੱਢਲੀ ਡਾਕਟਰੀ ਮਦਦ ਦਿੱਤੀ| ਜਦੋਂ ਉਨ੍ਹਾਂ ਨੇ ਐਕਸ-ਰੇਅ ਕਰਵਾਇਆ ਤਾਂ ਪਤਾ ਲੱਗਾ ਕਿ ਉਨ੍ਹਾਂ ਨੂੰ ਗੋਲੀ ਲੱਗੀ ਹੈ| ਐਡਮ ਨੇ ਦੱਸਿਆ ਕਿ ਖੁਸ਼ਕਿਸਮਤੀ ਨਾਲ ਗੋਲੀ ਉਨ੍ਹਾਂ ਦੇ ਨਾਜ਼ੁਕ ਹਿੱਸੇ ਵਿੱਚ ਲੱਗਣ ਦੀ ਥਾਂ ਉਨ੍ਹਾਂ ਦੇ ਜਬਾੜੇ ਦੇ ਠੀਕ ਪਿੱਛੇ ਲੱਗੀ| ਐਡਮ ਨੇ ਦੱਸਿਆ ਕਿ ਫਿਲਪੀਨਜ਼ ਦੇ ਸ਼ਹਿਰ ਮਰਾਵੀ ਵਿੱਚ ਆਈ. ਐਸ. ਨੇ ਕਬਜ਼ਾ ਕੀਤਾ ਹੋਇਆ ਹੈ, ਜਿੱਥੇ ਜਾਰੀ ਸੰਘਰਸ਼ ਕਾਰਨ ਉਹ ਗੋਲੀਬਾਰੀ ਦੇ ਸ਼ਿਕਾਰ ਹੋ ਗਏ| 23 ਮਈ ਨੂੰ ਆਈ. ਐਸ. ਦੇ ਅੱਤਵਾਦੀਆਂ ਨੇ ਮਰਾਵੀ ਤੇ ਕਬਜ਼ਾ ਕਰ ਲਿਆ ਸੀ| ਐਡਮ ਨੇ ਡਾਕਟਰ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸ ਦੀ ਗਰਦਨ ਵਿੱਚੋਂ ਗੋਲੀ ਕੱਢੀ| ਐਡਮ ਨੇ ੇ ਟਵਿੱਟਰ ਤੇ ਲਿਖਿਆ ਅਤੇ ਹਸਪਤਾਲ ਦੇ ਬੈਡ ਤੇ ਮੁਸਕਰਾਉਂਦੇ ਹੋਏ ਡਾਕਟਰ ਨਾਲ ਆਪਣੀ ਤਸਵੀਰ ਸਾਂਝੀ ਕੀਤੀ|

Leave a Reply

Your email address will not be published. Required fields are marked *