ਗਰਭਵਤੀ ਔਰਤਾਂ ਨੂੰ ਦਿੱਤੀ ਦਵਾਈ ਵੀਆਗਰਾ 11 ਬੱਚਿਆਂ ਦੀ ਮੌਤ

ਐਮਰਸਟਰਡਮ , 25 ਜੁਲਾਈ (ਸ.ਬ.) ਨੀਦਰਲੈਂਡ ਵਿਚ ਗਰਭਵਤੀ ਔਰਤਾਂ ਤੇ ਇਕ ਮੈਡੀਕਲ ਪਰੀਖਣ ਕੀਤਾ ਗਿਆ| ਇਸ ਪਰੀਖਣ ਵਿਚ ਉਨ੍ਹਾਂ ਨੂੰ ਵੀਆਗਰਾ ਦਿੱਤੀ ਗਈ| ਇਸ ਮੈਡੀਕਲ ਪਰੀਖਣ ਦੇ ਨਤੀਜੇ ਵਜੋਂ 11 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ, ਜਿਸ ਮਗਰੋਂ ਤੁਰੰਤ ਇਸ ਪਰੀਖਣ ਨੂੰ ਰੋਕ ਦਿੱਤਾ ਗਿਆ ਹੈ|
ਸ਼ੋਧ ਵਿਚ ਸ਼ਾਮਲ 183 ਗਰਭਵਤੀ ਔਰਤਾਂ ਨੂੰ ਜਿਨਸੀ ਸੁਧਾਰ ਦਵਾਈ ਵੀਆਗਰਾ ਦਿੱਤੀ ਗਈ ਸੀ| ਇਹ ਸ਼ੋਧ ਉਨ੍ਹਾਂ ਔਰਤਾਂ ਤੇ ਕੀਤਾ ਜਾ ਰਿਹਾ ਸੀ, ਜਿਨ੍ਹਾਂ ਵਿਚ ਪੇਟ ਵਿਚ ਪਲ ਰਹੇ ਬੱਚੇ ਦੀ ਗਰਭਨਾਲ ਕਮਜ਼ੋਰ ਸੀ| ਨਤੀਜੇ ਦੇਖ ਕੇ ਮਾਹਰਾਂ ਨੂੰ ਇੰਝ ਲੱਗਦਾ ਹੈ ਜਿਵੇਂ ਸਰੀਰ ਵਿਚ ਖੂਨ ਦੀ ਗਤੀ ਵਧਾ ਦੇਣ ਵਾਲੀ ਇਸ ਦਵਾਈ ਨਾਲ ਬੱਚਿਆਂ ਦੇ ਫੇਫੜਿਆਂ ਨੂੰ ਗੰਭੀਰ ਨੁਕਸਾਨ ਪਹੁੰਚਿਆ ਸੀ| ਉਨ੍ਹਾਂ ਦਾ ਕਹਿਣਾ ਹੈ ਕਿ ਅਸਲ ਵਿਚ ਜੋ ਹੋਇਆ ਹੈ ਉਸ ਨੂੰ ਸਮਝਣ ਲਈ ਇਸ ਦੀ ਵਿਸਥਾਰ ਨਾਲ ਜਾਂਚ ਕੀਤੇ ਜਾਣ ਦੀ ਲੋੜ ਹੈ| ਇਸ ਤੋਂ ਪਹਿਲਾਂ ਬ੍ਰਿਟੇਨ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਕੀਤੇ ਗਏ ਇਸ ਤਰ੍ਹਾਂ ਦੇ ਸ਼ੋਧ ਵਿਚ ਕਿਸੇ ਤਰ੍ਹਾਂ ਦੇ ਨੁਕਸਾਨ ਸਾਹਮਣੇ ਨਹੀਂ ਆਏ ਸਨ ਪਰ ਕਿਸੇ ਫਾਇਦੇ ਦਾ ਵੀ ਪਤਾ ਨਹੀਂ ਲੱਗ ਸਕਿਆ ਸੀ|
ਕਮਜ਼ੋਰ ਗਰਭਨਾਲ ਕਾਰਨ ਭਰੂਣ ਦਾ ਵਿਕਾਸ ਰੁੱਕ ਜਾਣਾ ਇਕ ਗੰਭੀਰ ਸਮੱਸਿਆ ਹੈ, ਜਿਸ ਦਾ ਹਾਲੇ ਕੋਈ ਇਲਾਜ ਵਿਕਸਿਤ ਨਹੀਂ ਕੀਤਾ ਜਾ ਸਕਿਆ ਹੈ| ਇਸ ਕਾਰਨ ਬੱਚੇ ਸਮੇਂ ਤੋਂ ਪਹਿਲਾਂ ਜਨਮ ਲੈਂਦੇ ਹਨ ਅਤੇ ਕਮਜ਼ੋਰ ਹੋਣ ਕਾਰਨ ਉਨ੍ਹਾਂ ਦੇ ਬਚਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ| ਸ਼ੋਧ ਦੇ ਦੌਰਾਨ ਕੁੱਲ 93 ਔਰਤਾਂ ਨੂੰ ਵੀ ਆਗਰਾ ਦਿੱਤੀ ਗਈ| ਇਸ ਦੇ ਨਤੀਜੇ ਵਜੋਂ 17 ਬੱਚਿਆਂ ਨੂੰ ਜਨਮ ਮਗਰੋਂ ਫੇਫੜਿਆਂ ਸਬੰਧੀ ਸਮੱਸਿਆਵਾਂ ਹੋ ਗਈਆਂ, ਜਿਨ੍ਹਾਂ ਵਿਚੋਂ 11 ਬੱਚਿਆਂ ਦੀ ਮੌਤ ਹੋ ਗਈ| 8 ਹੋਰ ਬੱਚਿਆਂ ਦੀ ਮੌਤ ਹੋ ਗਈ, ਜਿਨ੍ਹਾਂ ਦਾ ਇਸ ਪਰੀਖਣ ਨਾਲ ਕੋਈ ਸਬੰਧ ਨਹੀਂ ਸੀ| ਬ੍ਰਿਟੇਨ ਵਿਚ ਹੋਏ ਅਜਿਹੇ ਸ਼ੋਧ ਵਿਚ ਹਿੱਸਾ ਲੈਣ ਵਾਲੇ ਯੂਨੀਵਰਸਿਟੀ ਆਫ ਲੀਵਰਪੂਲ ਦੇ ਪ੍ਰੋਫੈਸਰ ਜਾਰਕੋ ਅਲਿਫਰੇਵਿਚ ਕਹਿੰਦੇ ਹਨ ਕਿ ਨੀਦਰਲੈਂਡ ਵਿਚ ਹੋਏ ਸ਼ੋਧ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ| ਇਨ੍ਹਾਂ ਦੀ ਵਿਸਥਾਰ ਨਾਲ ਜਾਂਚ ਕੀਤੇ ਜਾਣ ਦੀ ਲੋੜ ਹੈ|

Leave a Reply

Your email address will not be published. Required fields are marked *