ਗਰਭਵਤੀ ਔਰਤਾਂ ਲਈ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ

ਐਸ ਏ ਐਸ ਨਗਰ, 28 ਅਕਤੂਬਰ (ਸ.ਬ.) ਸਨਫਾਰਮਾ ਵਲੋਂ ਪਿੰਡ ਮਦਨਪੁਰ ਦੇ ਮੰਦਰ ਵਿੱਚ ਪਿੰਡ ਦੀਆਂ ਗਰਭਵਤੀ ਔਰਤਾਂ ਲਈ ਮੁਫਤ ਮੈਡੀਕਲ ਜਾਂਚ ਕਂੈਪ ਲਗਾਇਆ ਗਿਆ|
ਕਂੈਪ ਦੌਰਾਨ ਡਾ. ਸਿਮਰਪ੍ਰੀਤ ਕੌਰ ਨੇ ਗਰਭਵਤੀ ਔਰਤਾਂ ਦੀ ਜਾਂਚ ਕਰਕੇ ਉਹਨਾਂ ਨੂੰ ਮੈਡੀਕਲ ਸਲਾਹ ਦਿਤੀ| ਕੈਂਪ ਦੌਰਾਨ ਗਰਭਵਤੀ ਔਰਤਾਂ ਦਾ ਬੀ ਪੀ, ਬੱਲਡ ਸ਼ੂਗਰ, ਐਚ ਬੀ ਟੈਸਟ ਕੀਤੇ ਗਏ| ਇਸ ਮੌਕੇ ਸਾਰੀਆਂ ਗਰਭਵਤੀ ਔਰਤਾਂ ਨੂੰ ਆਇਰਨ ਅਤੇ ਕੈਲਸ਼ੀਅਮ ਦੀ ਦਵਾਈ ਮੁਫਤ ਦਿਤੀ ਗਈ| 

Leave a Reply

Your email address will not be published. Required fields are marked *