ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਫਿਰ ਖੁੱਲ੍ਹੇ ਸਕੂਲ

ਜੰਮੂ, 17 ਜੁਲਾਈ (ਸ.ਬ.) ਗਰਮੀਆਂ ਦੀਆਂ ਛੁੱਟੀਆਂ ਖਤਮ ਹੋ ਗਈਆਂ ਹਨ| ਜੰਮੂ ਵਿੱਚ ਅੱਜ ਤੋਂ ਸਾਰੇ ਸਕੂਲ ਫਿਰ ਤੋਂ ਖੁੱਲ੍ਹ ਗਏ ਹਨ| ਕਸ਼ਮੀਰ ਘਾਟੀ ਵਿੱਚ ਵੀ ਬੱਚੇ ਗਰਮੀਆਂ ਦੀਆਂ ਛੁੱਟੀਆਂ ਦੇ ਬਾਅਦ ਸਕੂਲ ਪੁੱਜੇ| ਕਸ਼ਮੀਰ ਵਿੱਚ ਇਹ ਛੁੱਟੀਆਂ ਅੱਤਵਾਦੀ ਬੁਰਹਾਨ ਵਾਨੀ ਦੀ ਬਰਸੀ ਨੂੰ ਲੈ ਕੇ ਪਈਆਂ ਸਨ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨਾਂ ਅਤੇ ਹਿੰਸਾ ਤੋਂ ਬਚਿਆ ਜਾ  ਸਕੇ| 8 ਜੁਲਾਈ ਨੂੰ ਅੱਤਵਾਦੀ ਦੀ ਪਹਿਲੀ ਬਰਸੀ ਸੀ| ਕਸ਼ਮੀਰ ਵਿੱਚ ਸਕੂਲਾਂ ਅਤੇ ਕਾਲਜਾਂ ਵਿੱਚ 6 ਜੁਲਾਈ ਤੋਂ ਛੁੱਟੀਆਂ ਪਈਆਂ ਸਨ ਜਦਕਿ ਜੰਮੂ ਵਿੱਚ ਗਰਮੀਆਂ ਦੀਆਂ ਛੁੱਟੀਆਂ 29 ਮਈ ਤੋਂ ਸ਼ੁਰੂ ਹੋ ਗਈਆਂ ਸਨ|
ਸ਼ੁੱਕਰਵਾਰ ਨੂੰ ਕਸ਼ਮੀਰ ਵਿੱਚ ਛੁੱਟੀਆਂ ਵਧਾਏ ਜਾਣ ਦੀ ਅਫਵਾਹ ਨੂੰ ਸਰਕਾਰ ਨੇ ਸਿਰੇ ਤੋਂ ਖਾਰਜ਼ ਕਰ ਦਿੱਤਾ| ਪਹਿਲੀ ਵਾਰ ਕਸ਼ਮੀਰ ਘਾਟੀ ਵਿੱਚ ਬੁਰਹਾਨ ਵਾਨੀ ਦੇ ਮਾਰੇ ਜਾਣ ਦੇ ਬਾਅਦ ਸਥਿਤੀ ਬਹੁਤ ਤਣਾਅਪੂਰਨ ਹੋ ਗਈ ਸੀ| ਸਰਕਾਰ ਨੂੰ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀਆਂ ਵਧਾਉਣੀਆਂ ਪਈਆਂ ਸੀ| ਉਸੇ ਤਰ੍ਹਾਂ ਪੁਰਾਣੀ ਖਬਰ ਨੂੰ ਲੋਕ ਮੋਬਾਇਲ ਤੇ ਚਲਾ ਰਹੇ ਸਨ| ਸਰਕਾਰ ਨੇ ਇਸ ਬਾਰੇ ਸਪਸ਼ੀਕਰਨ ਦਿੰੰਦਿਆਂ ਇਸ ਨੂੰ ਅਫਵਾਹ ਕਰਾਰ ਦਿੱਤਾ ਅਤੇ ਅੱਜ ਤੋਂ ਸਾਰੇ ਸਕੂਲ ਅਤੇ ਕਾਲਜ ਫਿਰ ਤੋਂ ਸ਼ੁਰੂ ਹੋ ਗਏ|

Leave a Reply

Your email address will not be published. Required fields are marked *