ਗਰੀਨ ਬੈਲਟ ਵਿਚ ਡਿੱਗੇ ਦਰਖਤ ਨੂੰ ਚੁੱਕਣ ਦੀ ਮੰਗ

ਐਸ ਏ ਐਸ ਨਗਰ, 8 ਅਕਤੂਬਰ ( ਆਰ ਪੀ ਵਾਲੀਆ) ਸਥਾਨਕ ਫੇਜ਼ 3 ਬੀ 2 ਦੀ ਮਾਰਕੀਟ ਦੇ ਸਾਹਮਣੇ ਦੋਵਾਂ ਮੁੱਖ ਸੜਕਾਂ ਨੂੰ ਵੰਡਦੀ ਗਰੀਨ ਬੈਲਟ ਵਿੱਚ ਇਕ ਭਾਰੀ ਦਰਖਤ ਕਾਫੀ ਸਮੇਂ ਤੋਂ ਜਮੀਨ ਤੋਂ ਉਖੜ ਕੇ ਡਿਗਿਆ ਹੋਇਆ ਹੈ, ਜੋ ਕਿ ਹੁਣ ਸੁੱਕ ਵੀ ਗਿਆ ਹੈ, ਪਰ ਇਸ ਦਰਖਤ ਨੂੰ ਉਥੋਂ ਹਟਾਉਣ ਲਈ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ| 
ਇਹ ਦਰਖਤ ਜਿਥੇ ਇਸ ਮਾਰਕੀਟ ਦੀ ਸੁੰਦਰਤਾ ਨੂੰ ਧੱਬਾ ਲਗਾ ਰਿਹਾ ਹੈ, ਉਥੇ ਇਸਦੇ ਆਲੇ ਦੁਆਲੇ ਕੂੜਾ ਕਰਕਟ ਅਤੇ ਹੋਰ ਗੰਦਗੀ ਵੀ ਇਕਠੀ ਹੋ ਰਹੀ ਹੈ| ਇਸ ਦਰਖਤ ਨੇ ਗਰੀਨ ਬੈਲਟ ਦੀ ਕਾਫੀ ਥਾਂ ਘੇਰੀ ਹੋਈ ਹੈ| ਇਲਾਕਾ ਵਾਸੀਆਂ ਦੀ ਮੰਗ ਹੈ ਕਿ ਇਸ ਗਿਰੇ ਹੋਏ ਦਰਖਤ ਨੂੰ ਉਥੋਂ ਹਟਾਇਆ ਜਾਵੇ ਅਤੇ ਇਸ ਦੀ ਥਾਂ ਨਵਾਂ ਦਰਖਤ ਲਗਾਇਆ ਜਾਵੇ| 

Leave a Reply

Your email address will not be published. Required fields are marked *