ਗਰੀਬਾਂ ਨੂੰ ਕੰਬਲ ਵੰਡ ਕੇ ਲੋਹੜੀ ਮਨਾਈ

ਐਸ.ਏ.ਐਸ.ਨਗਰ, 14 ਜਨਵਰੀ (ਸ.ਬ.) ਪ੍ਰੋਗਰੈਸਿਵ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਲੋਹੜੀ ਦਾ ਤਿਉਹਾਰ ਨਿਵੇਕਲੇ ਢੰਗ ਨਾਲ ਮਨਾਇਆ ਗਿਆ| ਇਸ ਮੌਕੇ ਸੁਸਾਇਟੀ ਦੇ ਮੈਬਰਾਂ ਵੱਲੋਂ ਸ਼ਹਿਰ ਦੇ ਵੱਖ ਵੱਖ ਭਾਗਾਂ ਵਿੱਚ ਫੁਟਪਾਥਾਂ ਤੇ ਰਾਤਾਂ ਕੱਟ ਰਹੇ ਅਤੇ ਕਾਲੋਨੀਆਂ ਵਿੱਚ ਰਹਿੰਦੇ ਲੋੜਵੰਦਾਂ ਨੂੰ ਗਰਮ ਕੰਬਲ ਵੰਡੇ ਅਤੇ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ| ਸੰਸਥਾ ਦੇ ਪ੍ਰਧਾਨ ਸ੍ਰ. ਰਿਪੁਦਮਨ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ ਕੁਲ 100 ਕੰਬਲ ਵੰਡੇ            ਗਏ| ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਸ੍ਰੀ ਵਿਕਰਮ ਬਰਾੜ, ਸ੍ਰੀ ਰਿਸ਼ਵ ਸ਼ਰਮਾ ਅਤੇ ਹੋਰ ਮੈਬਰ ਹਾਜ਼ਰ ਸਨ|

Leave a Reply

Your email address will not be published. Required fields are marked *